ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਸੁਰਭੀ ਮਲਿਕ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਹਨ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਹਦੂਦ ਅੰਦਰ ਦੀਵਾਲੀ ਦੇ ਤਿਉਹਾਰ ਮੌਕੇ ਬਿਨਾਂ ਜ਼ਿਲ੍ਹਾ ਮੈਜਿਸਟਰੇਟ ਦੀ ਪੂਰਵ ਪ੍ਰਵਾਨਗੀ ਅਤੇ ਬਿਨਾਂ ਲਾਇਸੈਂਸ ਪਟਾਕੇ ਵੇਚਣ ਅਤੇ ਸਟੋਰ ਕਰਨ ‘ਤੇ ਪੂਰਨ ਪਾਬੰਦੀ ਲਗਾਈ ਹੈ।
ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵੱਲੋਂ ਪਟਾਕੇ ਵੇਚਣ ਤੇ ਸਟੋਰ ਕਰਨ ਲਈ ਨਿਰਧਾਰਤ ਕੀਤੇ ਸਥਾਨਾਂ ਤੋਂ ਬਿਨਾਂ ਕਿਸੇ ਹੋਰ ਸਥਾਨ ‘ਤੇ ਵੀ ਪਟਾਕੇ ਨਹੀਂ ਵੇਚੇ ਜਾ ਸਕਣਗੇ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਵਿਖੇ ਪਟਾਕੇ ਵੇਚਣ ਲਈ ਦੁਸ਼ਹਿਰਾ ਗਰਾਊਂਡ ਸਰਹਿੰਦ ਸ਼ਹਿਰ, ਪਿੰਡ ਮੂਲੇਪੁਰ ਦਾ ਖੇਡ ਮੈਦਾਨ, ਖੇਡ ਗਰਾਂਊਡ ਪਿੰਡ ਚਨਾਰਥਲ ਕਲਾਂ ਅਤੇ ਅਨਾਜ ਮੰਡੀ ਪਿੰਡ ਬਡਾਲੀ ਆਲਾ ਸਿੰਘ ਵਿਖੇ ਪਟਾਕੇ ਵੇਚਣ ਤੇ ਸਟੋਰ ਕਰਨ ਲਈ ਨਿਰਧਾਰਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਸਬ ਡਵੀਜ਼ਨ ਅਮਲੋਹ ਵਿਖੇ ਮਾਘੀ ਮੈਮੋਰੀਅਲ ਵੂਮੈਨ ਕਾਲਜ ਦੇ ਸਾਹਮਣੇ ਗਰਾਂਊਡ ਅਤੇ ਆਊਟ ਡੋਰ ਸਟੇਡੀਅਮ ਦੁਸ਼ਹਿਰਾ ਗਰਾਊਂਡ ਮੰਡੀ ਗੋਬਿੰਦਗੜ੍ਹ ਵਿਖੇ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਸਬ ਡਵੀਜ਼ਨ ਖਮਾਣੋਂ ਵਿਖੇ ਦੁਸ਼ਹਿਰਾ ਗਰਾਊਡ ਖਮਾਣੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ, ਨੇੜੇ ਬਾਬਾ ਸੀਤਲਦਾਸ ਜੀ ਦੀ ਸਮਾਧ, ਦੁਸ਼ਿਹਰਾ ਗਰਾਊਂਡ ਸੰਘੋਲ ਵਿਖੇ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਸਕਣਗੇ। ਜਦੋਂ ਕਿ ਸਬ ਡਵੀਜ਼ਨ ਬਸੀ ਪਠਾਣਾਂ ਵਿਖੇ ਨਾਮਦੇਵ ਮੰਦਿਰ ਦੁਸ਼ਹਿਰਾ ਗਰਾਊਂਡ ਬਸੀ ਪਠਾਣਾਂ ਅਤੇ ਸੈਂਪਲਾਂ ਰੋਡ ਪਿੰਡ ਚੁੰਨੀ ਕਲਾਂ ਵਿਖੇ ਪਟਾਕੇ ਵੇਚੇ ਤੇ ਸਟੋਰ ਕੀਤੇ ਜਾ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਤੋਂ ਇਲਾਵਾ ਦੀਵਾਲੀ ਵਾਲੇ ਦਿਨ ਪਟਾਕੇ ਰਾਤ 08:00 ਵਜੇ ਤੋਂ ਰਾਤ 10:00 ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ ਪਟਾਖੇ ਸਵੇਰੇ 04:00 ਵਜੇ ਤੋ 05:00 ਤੱਕ ਇਕ ਘੰਟਾ ਅਤੇ 09:00 ਵਜੇ ਤੋਂ ਰਾਤ 10:00 ਵਜੇ ਤੱਕ ਇੱਕ ਘੰਟਾ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਪਹਿਲਾ ਜਾਂ ਬਾਅਦ ਵਿਚ ਪਟਾਕੇ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ। ਜ਼ਿਲ੍ਹੇ ਵਿੱਚ ਇਹ ਹੁਕਮ 25 ਦਸੰਬਰ, 2021 ਤੱਕ ਲਾਗੂ ਰਹਿਣਗੇ।