ਅਮਰੀਕਾ ਨੇ ਚੀਨ ਦੇ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਟਿਕਟਾਕ ‘ਤੇ ਪ੍ਰਤੀਬੰਧ ਲਗਾਉਣ ਦਾ ਮਨ ਬਣਾ ਲਿਆ ਹੈ। ਇਸ ਐਪ ਦੇ ਇਸਤੇਮਾਲ ਨੂੰ ਰੋਕਣ ਦੇ ਮਕਸਦ ਨਾਲ ਅਮਰੀਕੀ ਸਰਕਾਰ ਦੀ ਹਾਊਸ ਫਾਰੇਨ ਅਫੇਅਰਸ ਕਮੇਟੀ ਅਗਲੇ ਮਹੀਨੇ ਇਕ ਵੋਟਿੰਗ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਕਮੇਟੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਕਮੇਟੀ ਦੇ ਪ੍ਰਧਾਨ ਤੇ ਸਾਂਸਦ ਮਾਈਕਲ ਮੈਕਕਾਲ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਦੀ ਅਮਰੀਕੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਦੇਖਦੇ ਹੋਏ ਟਿਕਟਾਕ ਪ੍ਰਤੀਬੰਧ ਲਗਾਉਣ ਲਈ ਕਾਨੂੰਨੀ ਤਰੀਕੇ ਅਪਨਾਉਣੇ ਹੋਣਗੇ। ਮੈਕਕਾਲ ਨੇ ਦੱਸਿਆ ਕਿ ਚਿੰਤਾ ਦੀ ਗੱਲ ਹੈ ਕਿ ਇਹ ਐਪ ਸਾਡੀ ਜਾਸੂਸੀ ਕਰਕੇ ਸਾਡਾ ਡਾਟਾ ਚੀਨੀ ਸਰਕਾਰ ਨੂੰ ਚੋਰੀ-ਛਿਪੇ ਭੇਜਦਾ ਹੈ।
ਸਾਲ 2020 ਵਿਚ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਯੂਜਰਸ ਨੂੰ ਟਿਕਟਾਕ ਡਾਊਨਲੋਡ ਕਰਨ ਤੋਂ ਰੋਕਣ ਤੇ ਹੋਰ ਲੈਣ-ਦੇਣ ‘ਤੇ ਪ੍ਰਬੀਬੰਧ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਦਾਲਤੀ ਲੜਾਈ ਹਾਰ ਗਏ। ਟਰੰਪ ਦੇ ਸੱਤਾ ਤੋਂ ਜਾਣ ਦੇ ਬਾਅਦ ਬਾਈਡੇਨ ਆਏ ਪਰ ਉਨ੍ਹਾਂ ਨੇ ਟਿਕਟਾਕ ‘ਤੇ ਪ੍ਰਤੀਬੰਧ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਇਹ ਵੀ ਪੜ੍ਹੋ : ਇਮਰਾਨ ਖਾਨ ਦਾ ਇਲਜ਼ਾਮ-‘ਜ਼ਰਦਾਰੀ ਕਰਾ ਸਕਦੇ ਹਨ ਮੇਰੀ ਹੱਤਿਆ, ਅੱਤਵਾਦੀਆਂ ਨੂੰ ਦੇ ਰਹੇ ਪੈਸੇ’
ਹੁਣ ਜਦੋਂ ਕਿ ਇਸ ਐਪ ਜ਼ਰੀਏ ਅਰੀਕੀ ਲੋਕਾਂ ਦਾ ਡਾਟਾ ਚੀਨ ਤੱਕ ਲੀਕ ਹੋਣ ਦਾ ਮਾਮਲਾ ਕਈ ਵਾਰ ਉਠ ਚੁੱਕਾ ਹੈ। ਸਰਕਾਰ ਹੁਣ ਇਸ ਨੂੰ ਬੈਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ‘ਤੇ ਪ੍ਰਤੀਬੰਧ ਲਗਾਉਣਾ ਸਰਕਾਰ ਲਈ ਇੰਨਾ ਆਸਾਨ ਨਹੀਂ ਹੋਵੇਗਾ। ਇਸਸਬੰਧੀ ਪ੍ਰਸਤਾਵ ਪਾਸ ਕਰਾਉਣ ਲਈ ਸਦਨ ਵਿਚ 60 ਵੋਟਾਂ ਦੀ ਲੋੜ ਹੋਵੇਗੀ। ਦੱਸ ਦੇਈਏ ਕਿ ਅਮਰੀਕਾ ਵਿਚ ਟਿਕਟਾਕ ਦੇ 100 ਮਿਲੀਅਨ ਤੋਂ ਵੀ ਵਧ ਯੂਜਰਸ ਹਨ।
ਵੀਡੀਓ ਲਈ ਕਲਿੱਕ ਕਰੋ -: