1 ਜਨਵਰੀ ਤੋਂ ਏ. ਟੀ. ਐੱਮ. ਤੋਂ ਕੈਸ਼ ਕਢਵਾਉਣਾ ਅਤੇ ਜਮ੍ਹਾ ਕਰਨਾ ਮਹਿੰਗਾ ਹੋਣ ਵਾਲਾ ਹੈ। ਬੈਂਕ ਗਾਹਕ ATM ਤੋਂ ਕੈਸ਼ ਟ੍ਰਾਂਜੈਕਸ਼ਨ ਲਈ ਪਹਿਲਾਂ ਜਿੰਨਾ ਭੁਗਤਾਨ ਕਰ ਰਹੇ ਸੀ, ਹੁਣ ਉਸ ਤੋਂ ਵੱਧ ਭੁਗਤਾਨ ਕਰਨਾ ਹੋਵੇਗਾ। 1 ਜਨਵਰੀ 2022 ਤੋਂ ਗਾਹਕਾਂ ਨੂੰ ਫ੍ਰੀ ਏਟੀਐੱਮ ਟ੍ਰਾਂਜੈਕਸ਼ਨ ਲਿਮਟ ਪਾਰ ਕਰਨ ‘ਤੇ ਵੱਧ ਭੁਗਤਾਨ ਕਰਨਾ ਹੋਵੇਗਾ।
ਜੂਨ ‘ਚ ਹੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 1 ਜਨਵਰੀ 2022 ਤੋਂ ਮੁਫਤ ਮਹੀਨਾਵਾਰ ਹੱਦ ਤੋਂ ਵੱਧ ਨਕਦ ਅਤੇ ਗੈਰ-ਨਕਦ ਏਟੀਐੱਮ ਲੈਣ-ਦੇਣ ਲਈ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ।
ਮੌਜੂਦਾ ਸਮੇਂ ਬੈਂਕ ATM ਤੋਂ ਕੈਸ਼ ਤੇ ਨਾਨ-ਕੈਸ਼ ਟ੍ਰਾਂਜੈਕਸ਼ਨ ਕਰਨ ‘ਤੇ ਮਹੀਨੇ ਵਿਚ 5 ਵਿੱਤੀ ਟ੍ਰਾਂਜੈਕਸ਼ਨ ਫ੍ਰੀ ਹੁੰਦੇ ਹਨ। ਇਸ ਤੋਂ ਬਾਅਦ 20 ਰੁਪਏ ਪ੍ਰਤੀ ਵਿੱਤੀ ਟ੍ਰਾਂਜੈਕਸ਼ਨ ਦਾ ਚਾਰਜ ਲੱਗਦਾ ਹੈ ਪਰ 1 ਜਨਵਰੀ 2022 ਤੋਂ ਇਹ ਚਾਰਚ 21 ਰੁਪਏ ਪ੍ਰਤੀ ਟ੍ਰਾਜੈਕਸ਼ਨ ਹੋਵੇਗਾ। ਮੈਟ੍ਰੋ ਸ਼ਹਿਰ ‘ਚ ਦੂਜੇ ਬੈਂਕ ਦੇ ATM ਤੋਂ 3 ਟ੍ਰਾਂਜੈਕਸ਼ਨ ਅਤੇ ਨਾਨ-ਮੈਟ੍ਰੋ ਸ਼ਹਿਰਾਂ ‘ਚ ਦੂਜੇ ਬੈਂਕ ਦੇ ਏਟੀਐੱਮ ਤੋਂ 5 ਟ੍ਰਾਜੈਕਸ਼ਨ ਹੁਣ ਦੀ ਤਰ੍ਹਾਂ ਮੁਫਤ ਮਿਲਦੀਆਂ ਰਹਿਣਗੀਆਂ। ਗਾਹਕ ਆਪਣੇ ਖੁਦ ਦੇ ਬੈਂਕ ਏਟੀਐੱਮ ਤੋਂ ਹਰ ਮਹੀਨੇ 5 ਮੁਫਤ ਲੈਣ-ਦੇਣ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ATM ਜ਼ਰੀਏ ਤੈਅ ਮੁਫਤ ਮਹੀਨਾਵਾਰ ਲਿਮਟ ਤੋਂ ਵੱਧ ਵਾਰ ਰਕਮ ਕਢਵਾਉਣ ਜਾਂ ਹੋਰ ਲੈਣ-ਦੇਣ ਕਰਨ ‘ਤੇ ਜ਼ਿਆਦਾ ਚਾਰਜ ਵਸੂਲ ਦੀ ਇਜਾਜ਼ਤ ਦਿੱਤੀ ਸੀ। ਹੁਣ 1 ਜਨਵਰੀ 2022 ਤੋਂ ਪੈਸਾ ਕਢਵਾਉਣ ਜਾਂ ਜਮ੍ਹਾ ਕਰਨ ਦੀ ਫ੍ਰੀ ਹੱਦ ਤੋਂ ਬਾਅਦ ਵਾਧੂ ਚਾਰਜ ਵਸੂਲਿਆ ਜਾਵੇਗਾ।