ਬੈਂਕ ਨਾਲ ਜੁੜਿਆ ਜੇਕਰ ਤੁਹਾਡਾ ਕੋਈ ਮਹੱਤਵਪੂਰਨ ਕੰਮ ਹੈ ਤਾਂ ਉਸ ਨੂੰ ਜਲਦ ਹੀ ਨਿਪਟਾ ਲਓ ਕਿਉਂਕਿ ਜੂਨ ਮਹੀਨੇ ਵਿਚ 12 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਉਂਝ ਤਾਂ ਇਸ ਡਿਜੀਟਲ ਯੁੱਗ ਵਿਚ ਲੋਕਾਂ ਦੇ ਜ਼ਿਆਦਾਤਰ ਬੈਂਕਿੰਗ ਕੰਮ ਘਰ ਹੀ ਹੋ ਜਾਂਦੇ ਹਨ ਪਰ ਫਿਰ ਵੀ ਖਾਤਾ ਖੁੱਲ੍ਹਵਾਉਣ, ਚੈੱਕ ਪੇਮੈਂਟ ਤੇ ਲੋਨ ਵਰਗੇ ਕਈ ਅਜਿਹੇ ਕੰਮ ਹਨ ਜਿਨ੍ਹਾਂ ਲਈ ਗਾਹਕਾਂ ਨੂੰ ਬੈਂਕ ਜਾਣਾ ਪੈਂਦਾ ਹੈ। ਪਰ ਕਈ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੇ ਬਿਜ਼ੀ ਸ਼ੈਡਿਊਲ ਵਿਚੋਂ ਟਾਈਮ ਕੱਢ ਕੇ ਬੈਂਕ ਜਾਂਦੇ ਹੋ ਤਾਂ ਉਹ ਬੰਦ ਹੁੰਦਾ ਹੈ। ਅਜਿਹੇ ਵਿਚ ਤੁਸੀਂ ਇਨ੍ਹਾਂ ਛੁੱਟੀਆਂ ਦੀ ਲਿਸਟ ‘ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰ ਲਓ ਤਾਂ ਜੋ ਤੁਹਾਡਾ ਸਮਾਂ ਬਰਬਾਦ ਨਾ ਜਾਵੇ। ਆਰਬੀਆਈ ਵੱਲੋਂ ਜੂਨ ਮਹੀਨੇ ਵਿਚ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਜੂਨ 2022 ਵਿਚ ਬੈਂਕਾਂ ਦੀ 8 ਦਿਨ ਦੀ ਛੁੱਟੀ ਰਹੇਗੀ। ਇਸ ਵਿਚੋਂ 6 ਦਿਨ ਵੀਕੈਂਡਸ ਦੇ ਚੱਲਦੇ ਬੈਂਕ ਬੰਦ ਰਹਿਣਗੇ ਤੇ ਦੋ ਦਿਨ ਲਿਸਟੇਡ ਹਾਲੀਡੇਜ਼ ਕਾਰਨ ਬੈਂਕ ਨਹੀਂ ਖੁੱਲ੍ਹਣਗੇ। 2 ਜੂਨ ਨੂੰ ਮਹਾਰਾਣਾ ਪ੍ਰਤਾਪ ਜੈਅੰਤੀ ਦੇ ਮੌਕੇ ‘ਤੇ ਸ਼ਿਮਲਾ ‘ਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਮਿਜ਼ੋਰਮ, ਭੁਵਨੇਸ਼ਵਰ, ਜੰਮੂ-ਕਸ਼ਮੀਰ ‘ਚ 15 ਜੂਨ ਨੂੰ ਵਾਈਐਮਏ ਦਿਵਸ, ਗੁਰੂ ਹਰਗੋਬਿੰਦ ਜੈਅੰਤੀ ਅਤੇ ਰਾਜਾ ਸੰਕ੍ਰਾਂਤੀ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ। ਹਾਲਾਂਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ, ਲਖਨਊ, ਪਟਨਾ, ਰਾਂਚੀ, ਚੰਡੀਗੜ੍ਹ, ਜੈਪੁਰ, ਰਾਏਪੁਰ, ਮਣੀਪੁਰ, ਅਰੁਣਾਚਲ ਪ੍ਰਦੇਸ਼, ਅਸਮ, ਤ੍ਰਿਪੁਰਾ ‘ਚ ਬੈਂਕ ਸਿਰਫ਼ 6 ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ : ‘ਆਪ’ ਤੋਂ ਬਾਅਦ BJP ਨੇ ਬਣਵਾਇਆ ਗਾਣਾ, ਦਲੇਰ ਮਹਿੰਦੀ ਨੇ CM ਖੱਟਰ ਲਈ ਗਾਇਆ ਗਾਣਾ, ਕੱਲ੍ਹ ਹੋਵੇਗਾ ਲਾਂਚ
2 ਜੂਨ, ਮਹਾਰਾਣਾ ਪ੍ਰਤਾਪ ਜਯੰਤੀ (ਸ਼ਿਮਲਾ), 3 ਜੂਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਿਵਸ, 5 ਜੂਨ, ਐਤਵਾਰ, 11 ਜੂਨ, ਦੂਜਾ ਸ਼ਨੀਵਾਰ, 12 ਜੂਨ, ਐਤਵਾਰ, 14 ਜੂਨ ਸੰਤ ਗੁਰੂ ਕਬੀਰ ਜਯੰਤੀ ਕਾਰਨ ਚੰਡੀਗੜ੍ਹ, ਹਿਮਾਚਲ, ਪੰਜਾਬ ਹਰਿਆਣਾ ਵਿਚ ਬੈਂਕ ਬੰਦ ਰਹਿਣਗੇ।
15 ਜੂਨ, YMA ਦਿਵਸ, ਗੁਰੂ ਹਰਗੋਬਿੰਦ ਜਯੰਤੀ, ਰਾਜ ਸੰਕ੍ਰਾਂਤੀ (ਮਿਜ਼ੋਰਮ, ਭੁਵਨੇਸ਼ਵਰ, ਜੰਮੂ ਅਤੇ ਕਸ਼ਮੀਰ), ਜੂਨ 19, ਐਤਵਾਰ
22 ਜੂਨ, 25 ਜੂਨ, ਚੌਥਾ ਸ਼ਨੀਵਾਰ, 26 ਜੂਨ, ਐਤਵਾਰ ਤੇ 30 ਨੂੰ ਵੀ ਬੈਂਕ ਬੰਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: