ਬਰਨਾਲਾ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਦੇ ਟ੍ਰਿਪਲ ਜੰਪ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਿਆ ਹੈ। ਖੇਡ ਮੰਤਰੀ ਮੀਤ ਹੇਅਰ ਨੇ ਸੁਖਪ੍ਰੀਤ ਨੂੰ ਮੁਬਾਰਕਬਾਦ ਦਿੱਤੀ ਹੈ।
ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਚ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਟ੍ਰਿਪਲ ਛਲਾਂਗ ਲਗਾ ਕੇ ਗੋਲਡ ਆਪਣੇ ਨਾਂ ਕੀਤਾ। ਜੂਨੀਅਰ ਨੈਸ਼ਨਲ ਚੈਂਪੀਅਨ ਬਣਨ ਦੇ ਨਾਲ ਹੀ ਸੁਖਪ੍ਰੀਤ ਸਿੰਘ ਨੇ ਅਗਲੇ ਮਹੀਨੇ ਦੱਖਣ ਕੋਰੀਆ ਵਿਚ ਹੋਣ ਵਾਲੀ ਜੂਨੀਅਰ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਲਈ ਵੀ ਕੁਆਲੀਫਆਈ ਕਰ ਲਿਆ ਹੈ। ਮੀਤ ਹੇਅਰ ਨੇ ਸੁਖਪ੍ਰੀਤ ਸਿੰਘ ਨੂੰ ਇਸ ਉਪਲਬਧੀ ‘ਤੇ ਉਨ੍ਹਾਂ ਨੂੰ ਭਵਿੱਖ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਉਪਲਬਧੀ ਦਾ ਸਿਹਰਾ ਐਥਲੀਟ ਦੀ ਸਖਤ ਮਿਹਨਤ ਦੇ ਉਸ ਦੇ ਕੋਚ ਸਣੇ ਮਾਤਾ-ਪਿਤਾ ਨੂੰ ਦਿੱਤਾ।
ਇਹ ਵੀ ਪੜ੍ਹੋ : ਅਬੋਹਰ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਦਿੱਤੀ ਜਾਨ, 2 ਸਾਲ ਤੋਂ ਲਗਾਤਾਰ ਬਰਬਾਦ ਹੋ ਰਹੀ ਸੀ ਫਸਲ
ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਥੋੜ੍ਹੀ ਹੀ ਸਮੇਂ ਦੌਰਾਨ ਅਥਲੈਟਿਕਸ ਵਿਚ ਅਕਾਸ਼ਦੀਪ ਸਿੰਘ ਤੇ ਦਮਨੀਤ ਸਿੰਘ ਦੀ ਉਪਲਬਧੀ ਦੇ ਬਾਅਦ ਹੁਣ ਸੁਖਪ੍ਰੀਤ ਸਿੰਘ ਨੇ ਵੀ ਚਮਕ ਬਿਖੇਰੀ ਹੈ। ਤਿੰਨੋਂ ਉੁਭਰਦੇ ਅਥਲੀਟਾਂ ਦੇ ਈਵੈਂਟ ਵੀ ਵੱਖ-ਵੱਖ ਪੈਦਲ ਦੌੜ, ਥ੍ਰੋ ਅਤੇ ਟ੍ਰਿਪਲ ਜੰਪ ਹੈ।
ਵੀਡੀਓ ਲਈ ਕਲਿੱਕ ਕਰੋ -: