IPL 2023 ਦੀ ਸ਼ੁਰੂਆਤ ਹੋਣ ਵਿਚ ਹੁਣ ਸਿਰਫ ਇਕ ਹਫਤੇ ਦਾ ਹੀ ਸਮਾਂ ਬਚਿਆ ਹੈ। ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ਪੂਰੀ ਕਰਨ ਵਿਚ ਲੱਗੀਆਂ ਹਨ। ਇਸੇ ਦਰਮਿਆਨ ਬੀਸੀਸੀਆਈ ਨੇ IPL ਵਿਚ ਅਹਿਮ ਬਦਲਾਅ ਕੀਤਾ ਹੈ। ਹੁਣ ਤੱਕ ਟੌਸ ਤੋਂ ਪਹਿਲਾਂ ਹੀ ਮੈਦਾਨ ਵਿਚ ਉਤਰ ਵਾਲੀਆਂ ਦੋਵੇਂ ਟੀਮਾਂ ਨੂੰ ਆਪਣੇ ਪਲੇਇੰਗ ਇਲੈਵਨ ਦੀ ਜਾਣਕਾਰੀ ਦੇਣੀ ਹੁੰਦੀ ਸੀ। ਪਰ ਨਵੇਂ ਨਿਯਮ ਮੁਤਾਬਕ ਟੌਸ ਦੇ ਬਾਅਦ ਦੋਵੇਂ ਟੀਮਾਂ ਕੋਲ ਆਪਣੀ ਟੀਮ ਵਿਚ ਬਦਲਾਅ ਦੀ ਛੋਟ ਹੋਵੇਗੀ।
ਹੁਣ ਤੱਕ ਇਸਤੇਮਾਲ ਕੀਤੇ ਜਾ ਹੇ ਨਿਯਮ ਮੁਤਾਬਕ ਟੌਸ ਲਈ ਆਉਂਦੇ ਸਮੇਂ ਕਪਾਤਨ ਆਪਣੇ ਪਲੇਇੰਗ ਇਲੈਵਨ ਦੀ ਲਿਸਟ ਲੈ ਕੇ ਆਉਂਦੇ ਹਨ। ਇਹ ਲਿਸਟ ਅਧਿਕਾਰੀ ਬ੍ਰਾਡਕਾਸਟਰ ਨੂੰ ਦੇ ਦਿੱਤੀ ਜਾਂਦੀ ਹੈ। ਟੌਸ ਵਿਚ ਭਾਵੇਂ ਉਹ ਪਹਿਲਾਂ ਬੈਟਿੰਗ ਕਰਨ ਜਾਂ ਫੀਲਡਿੰਗ, 11 ਮੈਂਬਰੀ ਟੀਮ ਵਿਚ ਬਦਲਾਅ ਦਾ ਕੋਈ ਮੌਦਾ ਨਹੀਂ ਦਿੱਤਾ ਜਾਂਦਾ ਸੀ। ਪਰ ਹੁਣ ਕਪਤਾਨ ਟੌਸ ਸਮੇਂ ਦੋ ਸ਼ੀਟ ਲੈ ਕੇ ਆ ਸਕਦਾ ਹੈ। ਟੌਸ ਜਿੱਤਣ ਤੇ ਹਾਰਨ ਦੀ ਸਥਿਤੀ ਵਿਚ ਉਹ ਆਪਣੀ ਲਿਸਟ ਵਿਚ ਬਦਲਾਅ ਕਰ ਸਕਦਾ ਹੈ।
ਇਹ ਵੀ ਪੜ੍ਹੋ : GST ਵਿਭਾਗ ਨੇ 3 ਅਧਿਕਾਰੀਆਂ ਨੂੰ ਕੀਤਾ ਬਰਖਾਸਤ, 2 ਸਾਲ ਪਹਿਲਾਂ ਫਰਜ਼ੀ ਛਾਪੇਮਾਰੀ ‘ਚ ਵਪਾਰੀ ਤੋਂ ਵਸੂਲੇ ਸਨ 11 ਲੱਖ
BCCI ਵੱਲੋਂ ਦੋ ਛੋਟੇ-ਛੋਟੇ ਬਦਲਾਅ ਖੇਡਣ ਦੀ ਕੰਡੀਸ਼ਨ ਨੂੰ ਲੈ ਕੇ ਵੀ ਕੀਤੇ ਗਏ ਹਨ। ਜੇਕਰ ਵਿਕਟਕੀਪਰ ਜਾਂ ਫੀਲਡਰ ਮੈਦਾਨ ‘ਤੇ ਗਲਤ ਹਰਕਤ ਕਰਦਾ ਫੜਿਆ ਜਾਂਦਾ ਹੈ ਤਾਂ ਗੇਂਦ ਨੂੰ ਡੈੱਡ ਬਾਲ ਕਰਾਰ ਦਿੰਦੇ ਹੋਏ ਬੈਟਿੰਗ ਕਰ ਰਹੀ ਟੀਮ ਦੇ ਖਾਤੇ ਵਿਚ 5 ਅੰਕ ਸਿੱਧੇ ਜੋੜ ਦਿੱਤੇ ਜਾਣਗੇ। ਨਾਲ ਹੀ ਤੈਅ ਸਮੇਂ ਵਿਚ ਓਵਰ ਖਤਮ ਨਾ ਕਰਨ ‘ਤੇ ਵੀ ਫੀਲਡਿੰਗ ਟੀਮ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: