ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਦੇ ਕੱਟ ਲੱਗਣੇ ਜਾਰੀ ਹਨ ਤੇ ਲੋਕਾਂ ਨੂੰ ਅਜੇ ਹੋਰ ਪਾਵਰ ਕੱਟ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ‘ਚ 13 ਅਕਤੂਬਰ ਤੱਕ ਰੋਜ਼ਾਨਾ ਤਿੰਨ ਘੰਟੇ ਦਾ ਬਿਜਲੀ ਕੱਟ ਲਗਾਇਆ ਜਾਵੇਗਾ। ਕੋਲੇ ਦੀ ਕਮੀ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਬਿਜਲੀ ਉਤਪਾਦਨ ਘਟਾਉਣ ਅਤੇ ਸੂਬੇ ਭਰ ‘ਚ ਲੋਡ ਸ਼ੈਡਿੰਗ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
PSPCL ਦੇ ਚੇਅਰਮੈਨ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਵਿਚ ਤਾਪ ਬਿਜਲੀ ਘਰ ਆਪਣੀ ਉਤਪਾਦਨ ਸਮਰੱਥਾ ਦੇ 50 ਫੀਸਦੀ ਤੋਂ ਘੱਟ ‘ਤੇ ਕੰਮ ਕਰ ਰਹੇ ਹਨ। ਕਿਉਂਕਿ ਸੂਬੇ ਨੂੰ ਬੀਤੇ ਦਿਨੀਂ ਕੋਲੇ ਦੇ ਸਿਰਫ 11 ਰੈਕ ਹੀ ਮਿਲੇ ਹਨ ਜਦੋਂ ਕਿ ਲੋੜ 22 ਰੈਕਾਂ ਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਪਲਾਂਟਾਂ ਕੋਲ ਸਿਰਫ 4 ਦਿਨ ਦਾ ਹੀ ਕੋਲਾ ਬਚਿਆ ਹੈ ਜਦੋਂ ਕਿ ਪ੍ਰਾਈਵੇਟ ਪਲਾਂਟਾਂ ਕੋਲ ਇੱਕ-ਅੱਧੇ ਦਿਨ ਦਾ ਸਟਾਕ ਹੈ।
ਇਹ ਵੀ ਪੜ੍ਹੋ : ਬਿਜਲੀ ਸੰਕਟ ‘ਤੇ ਕੇਂਦਰੀ ਊਰਜਾ ਮੰਤਰੀ ਦਾ ਬਿਆਨ, ਕਿਹਾ ‘ਬਿਜਲੀ ਦੀ ਕਮੀ ਨਾ ਹੋਈ ਸੀ ਤੇ ਨਾ ਹੋਣ ਦੇਵਾਂਗੇ’
ਹਾਲਾਂਕਿ, ਸੂਬੇ ਭਰ ਦੇ ਸ਼ਹਿਰਾਂ ਨੂੰ 6 ਘੰਟਿਆਂ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼ਨੀਵਾਰ ਸਵੇਰੇ, ਪਟਿਆਲਾ, ਅੰਮ੍ਰਿਤਸਰ, ਫਿਰੋਜ਼ਪੁਰ, ਬਰਨਾਲਾ, ਸੰਗਰੂਰ ਅਤੇ ਬਠਿੰਡਾ ਵਿੱਚ ਚਾਰ ਘੰਟੇ ਤੱਕ ਲੋਡ ਸ਼ੈਡਿੰਗ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦੀ ਬੀਜਾਈ ਵਿਚ ਦੇਰੀ, ਝੋਨੇ ਦੀਆਂ ਕਿਸਮਾਂ ਲਈ ਬਿਜਲੀ ਸਪਲਾਈ ਦੀ ਲੋੜ ਹੋਣ ਕਾਰਨ ਖੇਤੀ ਖੇਤਰ ਵਿਚ ਮੰਗ ਅਜੇ ਵੀ ਉਸੇ ਤਰ੍ਹਾਂ ਹੀ ਹੈ। ਪਲਾਂਟ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿਚ ਅਸਮਰਥ ਹਨ।
ਲਿਹਾਜ਼ਾ ਪੰਜਾਬ ਉੱਚ ਕੀਮਤਾਂ ‘ਤੇ ਪਾਵਰ ਐਕਸਚੇਂਜ ਤੋਂ ਬਿਜਲੀ ਖਰੀਦ ਰਿਹਾ ਹੈ ਤਾਂ ਜੋ ਆਮ ਲੋਕਾਂ ਦੇ ਖੇਤੀ ਖੇਤਰ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ। ਪੀ. ਐੱਸ. ਪੀ. ਸੀ. ਐੱਸ. ਦੇ ਚੇਅਰਮੈਨ ਵੇਣੂ ਪ੍ਰਸਾਦ ਨੇ ਦੱਸਿਆ ਕਿ ਐਤਵਾਰ ਨੂੰ ਪਾਵਰ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1800 ਮੈਗਾਵਾਟ ਬਿਜਲੀ ਖਰੀਦੀ ਗਈ ਪਰ ਇਸ ਦੇ ਬਾਵਜੂਦ ਲੋਡ ਸ਼ੈਡਿੰਗ ਦੀ ਸਮੱਸਿਆ ਦੂਰ ਨਹੀਂ ਕੀਤੀ ਜਾ ਸਕੀ।
ਦੇਖੋ ਵੀਡੀਓ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
ਪੰਜਾਬ ਸਣੇ ਦਿੱਲੀ ਤੇ ਹਰਿਆਣਾ ਵੀ ਬਿਜਲੀ ਸੰਕਟ ਦਾ ਖਤਰਾ ਮੰਡਰਾ ਰਿਹਾ ਹੈ। ਕੇਜਰੀਵਾਲ ਸਰਕਾਰ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਨੂੰ ਇਸ ਗੰਭੀਰ ਮੁੱਦੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ। ਚੇਅਰਮੈਨ ਵੇਣੂ ਪ੍ਰਸਾਦ ਨੇ ਇਹ ਵੀ ਕਿਹਾ ਕਿ ਪੰਜਾਬ ਦੇ CM ਚੰਨੀ ਦੇ ਦਖਲ ਤੋਂ ਬਾਅਦ ਹਾਲਾਤ ਕੁਝ ਸੁਧਰੇ ਹਨ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 15 ਅਕਤੂਬਰ ਤੱਕ ਕੋਲੇ ਦੀ ਲੋੜੀਂਦੀ ਸਪਲਾਈ ਕਰ ਦਿੱਤੀ ਜਾਵੇਗੀ।