73ਵੇਂ ਗਣਤੰਤਰ ਦਿਵਸ ‘ਤੇ ਭਾਰਤ-ਪਾਕਿ ਸਰਹੱਦ ਦੇ ਦਰਵਾਜ਼ੇ ਦੁਪਹਿਰ ਸਮੇਂ ਦੋਸਤੀ ਦਾ ਸੰਦੇਸ਼ ਦੇਣ ਲਈ ਖੋਲ੍ਹੇ ਗਏ। ਪਾਕਿਸਤਾਨ ਰੇਂਜਰਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਮੌਕੇ ‘ਤੇ BSF ਤੇ ਪਾਕਿ ਰੇਂਜਰਸ ਦੇ ਕਈ ਅਧਿਕਾਰੀ ਤੇ ਜਵਾਨ ਮੌਜੂਦ ਸਨ। BSF ਤੇ ਪਾਕਿ ਰੇਂਜਰਸ ਵਿਚ ਵੱਖ-ਵੱਖ ਮੌਕਿਆਂ ‘ਤੇ ਇਕ-ਦੂਜੇ ਨੂੰ ਮਠਿਆਈ ਦੇਣ ਦਾ ਪ੍ਰੰਪਰਾ ਹੈ।
ਸਿਰਫ ਵਾਹਗਾ ਸਰਹੱਦ ਹੀ ਨਹੀਂ, ਦੇਸ਼ ਦੇ ਹੋਰ ਬਾਰਡਰ ਚੈੱਕ ਪੁਆਇੰਟਸ ‘ਤੇ ਵੀ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਭਾਰਤ ਤੇ ਪਾਕਿਸਤਾਨ ਦੀਆਂ ਸੈਨਾਵਾਂ ਵਿਚ ਇੱਕ-ਦੂਜੇ ਦੇ ਨੂੰ ਤਿਓਹਾਰ ‘ਤੇ ਮਠਿਆਈ ਵੰਡਣ ਦੀ ਪ੍ਰੰਪਰਾ ਆਜ਼ਾਦੀ ਦੇ ਬਾਅਦ ਤੋਂ ਹੀ ਬਣੀ ਹੋਈ ਹੈ। ਹਾਲਾਂਕਿ ਇਸ ਪ੍ਰੰਪਰਾ ‘ਤੇ ਦੋਵੇਂ ਦੇਸ਼ਾਂ ਦੇ ਵਿਚ ਹੋਣ ਵਾਲੇ ਤਣਾਅ ਦਾ ਅਸਰ ਪੈਂਦਾ ਰਿਹਾ ਹੈ। ਪੁਲਵਾਮਾ ਵਿਚ ਫਰਵਰੀ 2019 ‘ਚ CISF ਦੇ ਕਾਫਲੇ ‘ਤੇ ਆਤਮਘਾਤੀ ਹਮਲੇ ਤੋਂ ਬਾਅਦ ਤੋਂ ਇਹ ਪ੍ਰੰਪਰਾ ਬੰਦ ਹੋ ਗਈ ਸੀ। 3 ਸਾਲ ਤੱਕ ਦੋਵੇਂ ਦੇਸ਼ਾਂ ਨੇ ਆਪਸ ਵਿਚ ਮਠਿਆਈ ਨਹੀਂ ਵੰਡੀ ਪਰ ਬੀਤੇ ਸਾਲ ਦੋਵੇਂ ਦੇਸ਼ਾਂ ਵਿਚ ਤਣਾਅ ਕੁਝ ਘੱਟ ਹੋਇਆ ਤੇ 15 ਅਗਸਤ 2021 ਨੂੰ ਪ੍ਰੰਪਰਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਪਾਕਿ ਰੇਂਜਰਸ ਨੇ ਖੁਸ਼ੀ-ਖੁਸ਼ੀ ਭਾਰਤ ਵੱਲੋਂ ਦਿੱਤੀ ਮਠਿਆਈ ਨੂੰ ਕਬੂਲਿਆ। ਇਸ ਤੋਂ ਬਾਅਦ ਉਨ੍ਹਾਂ ਨੇ BSF ਨੂੰ ਮਠਿਆਈ ਦਾ ਡੱਬਾ ਦਿੱਤਾ ਤੇ ਸ਼ੁੱਭਕਾਮਨਾਵਾਂ ਦਿਤੀਆਂ ਤਾਂ ਕਿ ਦੋਵੇਂ ਦੇਸ਼ਾਂ ਵਿਚ ਆਪਸੀ ਪਿਆਰ ਬਣਿਆ ਰਹੇ।