ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ ਪਰ ਹੁਣ ਐਗਜ਼ਿਟ ਪੋਲ ਸਾਹਮਣੇ ਆਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਮਤਲਬ ਉਹ ਸੂਬੇ ਵਿਚ ਸਰਕਾਰ ਬਣਾਉਣ ਦੇ ਨੇੜੇ ਹੈ। ਪੰਜਾਬ ਵਿਧਾਨ ਸਭਾ ਵਿਚ ਬਹੁਮਤ ਦਾ ਅੰਕੜਾ 59 ਹੈ। ਇਸ ਦਰਮਿਆਨ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਨਤੀਜੇ ਆਏ, ਅਸੀਂ ਲੋਕਾਂ ਦਾ ਫਤਵਾ ਸਵੀਕਾਰ ਕਰਾਂਗੇ।
ਮਾਨ ਨੇ ਕਿਹਾ ਕਿ ਅਗਲੇ 5 ਸਾਲਾਂ ਲਈ ਆਪਣੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦੇ ਭਵਿੱਖ ਦੀ ਵਾਗਡੋਰ ਕਿਸ ਦੇ ਹੱਥਾਂ ਵਿਚ ਰੱਖਣਗੇ, ਇਸ ਦਾ ਜਾਨਾਦੇਸ਼ ਈਵੀਐੱਮ ਮਸ਼ੀਨਾਂ ਵਿਚ ਬੰਦ ਹੈ। 10 ਤਰੀਖ ਨੂੰ ਨਤੀਜੇ ਆਉਣਗੇ ਤੇ ਅਸੀਂ ਲੋਕਾਂ ਦਾ ਜਨਾਦੇਸ਼ ਮੰਨਾਂਗੇ।
ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਚੋਣਾਂ ਕਰਾਈਆਂ ਗਈਆਂ ਹਨ। ਕਾਂਗਰਸ ਆਪਣੀ ਸੱਤਾ ਬਚਾਉਣ ਲਈ ਲੜ ਰਹੀ ਹੈ। ਸਾਲ 2017 ਦੀਆਂ ਚੋਣਾਂ ਵਿਚ ਕਾਂਗਰਸ ਨੇ 117 ਵਿਚੋਂ 77 ਸੀਟਾਂ ‘ਤੇ ਦਰਜ ਕੀਤੀ ਸੀ ਜਦੋਂ ਕਿ ਆਮ ਆਦਮੀ ਪਾਰਟੀ ਨੂੰ ਸਿਰਫ 20 ਸੀਟਾਂ ਹੀ ਮਿਲੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ ‘ਚ, ਤਲਾਸ਼ੀ ਮੁਹਿੰਮ ਦੌਰਾਨ 6 ਮੋਬਾਈਲ ਹੋਏ ਬਰਾਮਦ
ਇਸ ਵਾਰ ਪੰਜਾਬ ਦਾ ਮੁਕਾਬਲਾ ਚਾਰ ਪਾਰਟੀਆਂ ਵਿਚ ਹੈ।ਕਾਂਗਰਸ ਨੂੰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਤੇ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਦੇ ਗਠਜੋੜ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।