ਬੀਤੇ ਦਿਨੀਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ‘ਆਪ’ ਨੂੰ 92 ਸੀਟਾਂ ਤੇ ਕਾਂਗਰਸ ਨੂੰ ਸਿਰਫ 18 ਸੀਟਾਂ ਹੀ ਹਾਸਲ ਹੋ ਸਕੀਆਂ ਹਨ।
ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਲੀਡਰਾਂ ਸਣੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਦੀ ਧੀ ਰਾਬੀਆ ਨੇ ਵੀ ਆਪਣੇ ਪਿਤਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਸੀ। ਇਸ ਦੌਰਾਨ ਰਾਬੀਆ ਨੇ ਸਹੁੰ ਖਾਧੀ ਸੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੇ ਪਿਤਾ ਜਿੱਤ ਹਾਸਲ ਨਹੀਂ ਕਰਨਗੇ, ਉਹ ਵਿਆਹ ਨਹੀਂ ਕਰਵਾਏਗੀ । ਰਾਬੀਆ ਨੇ ਕਿਹਾ ਸੀ ਕਿ ਉਸ ਨੂੰ ਯਕੀਨ ਹੈ ਕਿ ਜਿੱਤ ਉਨ੍ਹਾਂ ਦੇ ਪਿਤਾ ਦੀ ਹੀ ਹੋਵੇਗੀ। ਜਿੱਤ ਸੱਚੇ ਮਨੁੱਖ ਦੀ ਹੁੰਦੀ ਹੈ ਅਤੇ ਉਨ੍ਹਾਂ ਦੇ ਪਿਤਾ ਸੱਚੇ ਮਨੁੱਖ ਹਨ।
ਰਾਬੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ CM ਚੰਨੀ ਨੂੰ ਉਨ੍ਹਾਂ ਦੇ ਪਿਤਾ ਦੇ ਦੇ ਬਰਾਬਰ ਖੜ੍ਹਾ ਕੀਤਾ ਗਿਆ ਹੈ। ਚੰਨੀ ਦੀ ਸਿੱਧੂ ਦੇ ਸਾਹਮਣੇ ਕੋਈ ਹੈਸੀਤ ਨਹੀਂ ਹੈ। ਉਨ੍ਹਾਂ ਦੇ ਪਿਤਾ 14 ਸਾਲਾਂ ਤੋਂ ਪੰਜਾਬ ਨੂੰ ਮਾਡਲ ਬਣਾਉਣ ਵਿੱਚ ਲੱਗੇ ਹੋਏ ਹਨ। ਅੱਜ ਉਨ੍ਹਾਂ ਦੀ ਕਦਰ ਨਹੀਂ ਕੀਤੀ ਗਈ, ਪਰ ਜਲਦੀ ਹੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਰਾਜਪਾਲ ਨੇ ਪੰਜਾਬ ਵਿਧਾਨ ਸਭਾ ਕੀਤੀ ਭੰਗ, ਕਿਹਾ, ਭਗਵੰਤ ਮਾਨ ਦੇ ਸਹੁੰ ਚੁੱਕਣ ਤੱਕ ਕਾਰਜਕਾਰੀ CM ਰਹਿਣਗੇ ਚੰਨੀ
ਪਰ ਹੁਣ ਜਦੋਂ ਕਿ ਨਵਜੋਤ ਸਿੰਘ ਸਿੱਧੂ ਹਾਰ ਗਏ ਹਨ ਤਾਂ ਅਜਿਹੇ ਵਿਚ ਉਨ੍ਹਾਂ ਦੀ ਧੀ ਰਾਬੀਆ ਦੀ ਸਹੁੰ ਦਾ ਕੀ ਹੋਵੇਗਾ? ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਲੜੇ ਸਨ। ਉਨ੍ਹਾਂ ਵਿਰੁੱਧ ਬਿਕਰਮ ਸਿੰਘ ਮਜੀਠੀਆ ਤੇ ‘ਆਪ’ ਆਗੂ ਡਾ. ਜੀਵਨਜੋਤ ਕੌਰ ਖੜ੍ਹੇ ਸਨ। ‘ਆਪ’ ਆਗੂ ਜੀਵਨਜੋਤ ਨੇ ਵੱਡੇ ਫਰਕ ਨਾਲ ਸਿੱਧੂ ਨੂੰ ਹਰਾ ਦਿੱਤਾ।