ਯੂ. ਪੀ. ਵਿਚ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੱਡਾ ਦਾਅ ਖੇਡਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸ਼ਨੀਵਾਰ ਨੂੰ 7 ਵੱਡੇ ਵਾਅਦੇ ਕੀਤੇ। ਪ੍ਰਿਯੰਕਾ ਗਾਂਧੀ ਨੇ ਬਾਰਾਬੰਕੀ ਵਿੱਚ ਕਾਂਗਰਸ ਦੀ ‘ਪ੍ਰਤੀਗਿਆ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਕਿਹਾ ਕਿ ਯੂਪੀ ਵਿੱਚ ਸਰਕਾਰ ਆਉਣ ਤੋਂ ਬਾਅਦ ਕਾਂਗਰਸ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗੀ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣਗੇ ਅਤੇ ਸਰਕਾਰ ਲੜਕੀਆਂ ਨੂੰ ਸਕੂਟੀ ਅਤੇ ਮੋਬਾਈਲ ਦੇਵੇਗੀ।
ਪ੍ਰਿਯੰਕਾ ਗਾਂਧੀ ਨੇ ‘ਪ੍ਰਤਿਗਿਆ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਬਾਰਾਬੰਕੀ ਦੇ ਹਰਖ ਚੌਰਾਹੇ ਉਤੇ ਪਹੁੰਚੀ। ਇੱਥੇ ਉਨ੍ਹਾਂ ਕਿਹਾ ਕਿ ਮੈਂ ਇੱਥੇ ਕਾਂਗਰਸ ਪਾਰਟੀ ਦੇ 7 ਵਾਅਦੇ ਦੱਸਣ ਆਈ ਹਾਂ।
- ਟਿਕਟਾਂ ਵਿਚ ਔਰਤਾਂ ਦੀ 40 ਫੀਸਦੀ ਹਿੱਸੇਦਾਰੀ ਹੋਵੇਗੀ।
- ਲੜਕੀਆਂ ਲਈ ਸਮਾਰਟ ਫੋਨ ਤੇ ਸਕੂਟੀ
- ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਵੇਗਾ।
- ਕਣਕ ਤੇ ਝੋਨੇ ਦੀ ਕੀਮਤ 2500 ਅਤੇ ਗੰਨੇ ਦੀ ਕੀਮਤ 400 ਰੁਪਏ ਹੋਵੇਗੀ।
- ਬਿਜਲੀ ਬਿੱਲ ਸਭ ਦਾ ਅੱਧਾ ਅਤੇ ਕੋਰੋਨਾ ਕਾਲ ਦਾ ਸਾਰਾ ਬਕਾਇਆ ਮੁਆਫ ਕੀਤਾ ਜਾਵੇਗਾ।
- ਨੌਜਵਾਨਾਂ ਲਈ 20 ਲੱਖ ਸਰਕਾਰੀ ਨੌਕਰੀਆਂ
- ਪਰਿਵਾਰਾਂ ਨੂੰ 25000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਪ੍ਰਿਯੰਕਾ ਨੇ ਕਿਹਾ, ਸਰਕਾਰ ਆਉਣ ‘ਤੇ ਅਸੀਂ ਔਰਤਾਂ ਲਈ ਵੱਖਰਾ ਮੈਨੀਫੈਸਟੋ ਜਾਰੀ ਕਰਾਂਗੇ। ਜਦੋਂ ਸਾਡੀ ਸਰਕਾਰ ਆਵੇਗੀ, ਅਸੀਂ 12 ਵੀਂ ਪਾਸ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਗ੍ਰੈਜੂਏਟ ਵਿਦਿਆਰਥਣਾਂ ਨੂੰ ਸਕੂਟੀ ਦੇਵਾਂਗੇ। ਅਸੀਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਾਂਗੇ। ਅਸੀਂ 72 ਹਜ਼ਾਰ ਕਰੋੜ ਦੇ ਕਰਜ਼ਿਆਂ ਨੂੰ ਪਹਿਲਾਂ ਮੁਆਫ ਕਰਕੇ ਦਿਖਾਇਆ ਹੈ। ਪ੍ਰਿਯੰਕਾ ਨੇ ਕਿਹਾ ਕਿ ਅੱਜ ਕਿਸਾਨ ਦੁਖੀ ਹਨ। ਮੋਦੀ ਸਰਕਾਰ ਦੇ ਇੱਕ ਮੰਤਰੀ ਦੇ ਪੁੱਤਰ ਨੇ ਕਿਸਾਨਾਂ ਦਾ ਕਤਲ ਕੀਤਾ। ਸਰਕਾਰ ਨੇ ਅੱਜ ਤੱਕ ਮੰਤਰੀ ਨੂੰ ਨਹੀਂ ਹਟਾਇਆ। ਅਸੀਂ ਅੱਜ ਦੀ ਯਾਤਰਾ ਰਾਹੀਂ ਲੋਕਾਂ ਪ੍ਰਤੀ ਆਪਣੀ ਪ੍ਰਤੀਗਿਾ ਪਹੁੰਚਾਉਣ ਦਾ ਕੰਮ ਕਰਾਂਗੇ।
ਬਾਰਾਬੰਕੀ ਵਿੱਚ ਪ੍ਰਿਯੰਕਾ ਗਾਂਧੀ ਨੇ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਿਯੰਕਾ ਨੇ ਔਰਤਾਂ ਨੂੰ ਕਾਂਗਰਸ ਦੀਆਂ ਯੋਜਨਾਵਾਂ ਬਾਰੇ ਦੱਸਿਆ। ਪ੍ਰਿਯੰਕਾ ਨੇ ਕਿਹਾ, ਮੈਂ ਇਨ੍ਹਾਂ ਔਰਤਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਆਈ ਸੀ। ਇੰਨਾ ਹੀ ਨਹੀਂ ਪ੍ਰਿਯੰਕਾ ਗਾਂਧੀ ਨੇ ਔਰਤਾਂ ਨਾਲ ਖਾਣਾ ਵੀ ਖਾਧਾ।