ਹਰਿਆਣਾ ਦੇ ਘਰ-ਘਰ ਤੋਂ ਇਕੱਠਾ ਕੀਤੇ ਗਏ ਦੇਸੀ ਘਿਓ ਨਾਲ ਭਾਰਤ-ਪਾਕਿਸਤਾਨ ਕੌਮਾਂਤਰੀ ਹੁਸੈਨੀਵਾਲਾ ਬਾਰਡਰ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ‘ਤੇ 24 ਘੰਟੇ ਜੋਤ ਜਲ ਰਹੀ ਹੈ। ਹਰਿਆਣਾ ਦੇ ਜਨਤਾ ਸਰਕਾਰ ਮੋਰਚਾ ਨੇ ਇਕ ਵਿਅਕਤੀ ਦੀ ਪੱਕੀ ਡਿਊਟੀ ਲਗਾਈ ਹੈ, ਜੋ ਇਸ ਜੋਤ ਨੂੰ ਬੁੱਝਣ ਨਹੀਂ ਦੇਵੇਗਾ।
ਮੋਰਚੇ ਦੇ ਮੈਂਬਰ 12 ਕੁਇੰਟਲ ਦੇਸੀ ਘਿਓ ਹਰਿਆਣਾ ਤੋਂ ਇਕੱਠੇ ਕਰਕੇ ਫਿਰੋਜ਼ਪੁਰ ਸਥਿਤ ਸ਼ਹੀਦੀ ਸਮਾਰਕ ‘ਤੇ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਿਰ ਕੁਰਬਾਨੀ ਦਿੱਤੀ… ਉਨ੍ਹਾਂ ਦੀ ਸਮਾਧੀ ‘ਤੇ ਗੈਸ ਨਾਲ ਨਹੀਂ, ਦੇਸੀ ਘਿਓ ਨਾਲ 24 ਘੰਟੇ ਜੋਤ ਜਲਣੀ ਚਾਹੀਦੀ।
ਸਮਾਰਕ ‘ਤੇ ਮੌਜੂਦ ਸ਼ੀਸ਼ਪਾਲ ਆਰੀਆ ਵਾਸੀ ਹਰਸੌਲਾ (ਕੈਥਲ) ਨੇ ਦੱਸਿਆ ਕਿ ਉਨ੍ਹਾਂ ਦੀ ਜਨਤਾ ਸਰਕਾਰ ਮੋਰਚਾ ਹੈ। ਮੋਰਚਾ ਦੇ ਮੈਂਬਰਾਂ ਨੇ ਹਰਿਆਣਾ ਦੇ ਹਰੇਕ ਘਰ ਤੋਂ 2-2 ਚੱਮਚ ਕਰਕੇ 12 ਕੁਇੰਟਲ ਦੇਸੀ ਘਿਓ ਇਕੱਠਾ ਕੀਤਾ ਹੈ। ਸ਼ੀਸ਼ਪਾਲ ਦਾ ਕਹਿਣਾ ਹੈ ਕਿ ਸ਼ਹੀਦਾਂ ਦੀ ਸਮਾਧੀ ‘ਤੇ ਗੈਸ ਦੀ ਜੋਤ ਨਹੀਂ ਸਗੋਂ ਦੇਸੀ ਘਿਓ ਨਾਲ 24 ਘੰਟੇ ਜੋਤ ਜਲਣੀ ਚਾਹੀਦੀ ਹੈ।
ਸਾਡੀ ਡਿਊਟੀ ਫਿਰੋਜ਼ਪੁਰ ਸਥਿਤ ਸ਼ਹੀਦੀ ਸਮਾਰਕ ‘ਤੇ ਲੱਗੀ ਹੈ। ਅਸੀਂ ਜੋਤ ਦਾ ਧਿਆਨ ਰੱਖਦੇ ਹਾਂ। ਹਨੇਰੀ ਤੇ ਤੂਫਾਨ ਵਿਚ ਜੋਤ ਨੂੰ ਬੁੱਝਣ ਨਹੀਂ ਦਿੰਦੇ ਹਾਂ। ਉਨ੍ਹਾਂ ਦਾ ਮੋਰਚਾ ਵਾਰੀ-ਵਾਰੀ ਸਾਰੇ ਮੈਂਬਰਾਂ ਦੀ ਇਥੇ ਡਿਊਟੀ ਲਗਾਉਂਦਾ ਹੈ। ਜਦੋਂ ਘਿਓ ਖਤਮ ਹੋ ਜਾਵੇਗਾ ਤਾਂ ਫਿਰ ਤੋਂ ਹਰਿਆਣਾ ਤੋਂ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸਾਖੀ ਵਾਲੇ ਦਿਨ ਤੋਂ ਸ਼ਹੀਦੀ ਸਮਾਰਕ ‘ਤੇ ਜੋਤ ਜਲਾਉਣਾ ਸ਼ੁਰੂ ਕੀਤਾ ਗਿਆ ਹੈ। ਹੁਣ ਇਹ ਜੋਤ ਹਮੇਸ਼ਾ ਹਰਿਆਣਾ ਦੇ ਦੇਸੀ ਘਿਓ ਨਾਲ ਜਲਦੀ ਰਹੇਗੀ।
ਆਰੀਆ ਨੇ ਦੱਸਿਆ ਕਿ ਪਿਛਲੇ ਸਾਲ ਮੋਰਚੇ ਦੇ ਵਰਕਰ ਅਕਸ਼ ਨਰਵਾਲ ਦੀ ਅਗਵਾਈ ਵਿਚ ਕੁਝ ਵਿਅਕਤੀ ਇਥੇ ਆਏ ਸਨ ਤੇ ਉਨ੍ਹਾਂ ਨੇ ਦੇਖਿਆ ਕਿ ਸ਼ਹੀਦਾਂ ਦੇ ਸਨਮਾਨ ਵਿਚ ਪੈਟਰੋਲੀਅਮ ਪਦਾਰਥ ਯਾਨੀ LPG ਨਾਲ ਜੋਤ ਜਲਾਈ ਜਾ ਰਹੀ ਹੈ। ਉਸੇ ਦਿਨ ਤੋਂ ਇਨ੍ਹਾਂ ਲੋਕਾਂ ਨੇ ਇਥੇ ਇਕ ਸੰਕਲਪ ਲਿਆ ਸੀ ਕਿ ਸ਼ਹੀਦਾਂ ਦੇ ਸਨਮਾਨ ਵਿਚ ਦੇਸੀ ਘਿਓ ਨਾਲ ਜੋਤ ਜਲਾਉਣਗੇ ਅਤੇ ਉਹ ਘਿਓ ਕਿਸੇ ਵਿਅਕਤੀ ਜਾਂ ਪਿੰਡ ਵਿਸ਼ੇਸ਼ ਦਾ ਨਹੀਂ ਸਗੋਂ ਸਾਰਿਆਂ ਦਾ ਹੋਵੇਗਾ।
ਇਹ ਵੀ ਪੜ੍ਹੋ : ਮੰਤਰੀ ਭੁੱਲਰ ਨੇ ਰੂਪਨਗਰ ਵਿਖੇ ਤੀਜੇ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲ ਦਾ ਕੀਤਾ ਉਦਘਾਟਨ
ਸਾਡੀ ਸੰਸਕ੍ਰਿਤੀ ਵਿਚ ਜੋਤ ਦਾ ਮਤਲਬ ਘਿਓ ਨਾਲ ਹੁੰਦਾ ਹੈ ਜਿਨ੍ਹਾਂ ਦਾ ਸਨਮਾਨ ਸਾਡੇ ਹਿਰਦੇ ਨਾਲ ਕਰਦੇ ਹਨ, ਉੁਨ੍ਹਾਂ ਦੇ ਸਾਹਮਣੇ ਘਿਓ ਨਾਲ ਜੋਤ ਜਗਾਉਂਦੇ ਹਨ। ਭਗਤ ਸਿੰਘ ਨਾਲ ਸਾਰੇ ਸ਼ਹੀਦਾਂ ਦੇ ਸਨਮਾਨ ਵਿਚ ਉਨ੍ਹਾਂ ਸਮਾਰਕ ਸਥਾਨ ਹੁਸੈਨੀਲਾਲਾ ਵਿਚ ਘਿਓ ਨਾਲ ਜੋਤ ਜਲੇ ਇਸ ਭਾਵਨਾ ਦੇ ਨਾਲ ਸਾਰੇ ਆਏ ਹਨ। ਹੁਣ ਸਮਾਜ ਨੇ ਬਹੁਤ ਆਹੂਤੀ ਇਸ ਵਿਚ ਪਾਈ ਹੈ। ਇਸ ਦਾ ਮਤਲਬ ਸਮਾਜ ਦੀ ਵੀ ਭਾਵਨਾ ਘਿਓ ਨਾਲ ਜੋਤ ਜਗਾਉਣ ਦੀ ਹੈ।
ਵੀਡੀਓ ਲਈ ਕਲਿੱਕ ਕਰੋ -: