ਪੰਜਾਬ ਦੀ ਜਿੱਤ ਨਾਲ ਉਤਸ਼ਾਹਿਤ ਆਮ ਆਦਮੀ ਪਾਰਟੀ ਹੁਣ ਹਿਮਾਚਲ ਵਿਚ ਪੈਰ ਜਮਾਉਣ ਦੀ ਤਿਆਰੀ ਕਰ ਚੁੱਕੀ ਹੈ। ਪਹਾੜਾਂ ‘ਤੇ ਵੀ ਝਾੜੂ ਚਲਾਉਣ ਦੇ ਮਕਸਦ ਨਾਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 6 ਅਪ੍ਰੈਲ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਪਹੁੰਚ ਰਹੇ ਹਨ ਤੇ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹਾ ਤੋਂ ਰੋਡ ਸ਼ੋਅ ਕਰਨ ਜਾ ਰਹੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਚ 25 ਹਜ਼ਾਰ ਤੋਂ ਵੱਧ ਵਰਕਰ ਸ਼ਾਮਲ ਹੋਣਗੇ। ਸੂਬੇ ਵਿਚ ਹੁਣ ਤੱਕ ਢਾਈ ਲੱਖ ਲੋਕ ਪਾਰਟੀ ਨਾਲ ਜੁੜ ਚੁੱਕੇ ਹਨ। ਪੰਜਾ ਦੇ ਨਤੀਜੇ ਆਉਣ ਤੋਂ ਬਾਅਦ ਸਵਾ ਇੱਕ ਲੱਖ ਤੋਂ ਵੱਧ ਨਵੇਂ ਮੈਂਬਰ ਪਾਰਟੀ ਨਾਲ ਜੁੜ ਚੁੱਕੇ ਹਨ। ਆਪ ਦੇ ਪ੍ਰਦੇਸ਼ ਬੁਲਾਰੇ ਐੱਸ. ਐੱਸ. ਜੋਗਤਾ ਨੇ ਦੱਸਿਆ ਕਿ ਮੰਡੀ ਦੇ ਰੋਡ ਸ਼ੋਅ ਦੌਰਾਨ ਕਾਂਗਰਸ ਤੇ ਭਾਜਪਾ ਦੇ ਕਈ ਦਿੱਗਜ਼ ਨੇਤਾ ਆਪ ਵਿਚ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਡੇਢ ਹਫਤੇ ਦੌਰਾਨ ਦੋਵੇਂ ਮੁੱਖ ਦਲਾਂ ਦੇ ਨੇਤਾ ਆਪ ਨਾਲ ਜੁੜ ਚੁੱਕੇ ਹਨ ਤੇ ਕਈ ਲਾਈਨ ਵਿਚ ਹਨ। ਆਪ ‘ਚ ਭ੍ਰਿਸ਼ਟਾਚਾਰੀਆਂ ਨੂੰ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਕੇਜਰੀਵਾਲ ਤੇ ਬਭਗਵੰਤ ਮਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖਣਗੇ ਤੇ ਵਰਕਰਾਂ ਵਿਚ ਨਵਾਂ ਜੋਸ਼ ਭਰਨਗੇ। ਆਪ ਪਾਰਟੀ ਦੇ ਰੋਡ ਸ਼ੋਅ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : 126 ਸਾਲਾ ਸਵਾਮੀ ਸ਼ਿਵਾਨੰਦ ਪਦਮਸ਼੍ਰੀ ਨਾਲ ਸਨਮਾਨਿਤ, ਫਿਟਨੈੱਸ ਨਾਲ ਕੀਤਾ ਸਾਰਿਆਂ ਨੂੰ ਹੈਰਾਨ
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਦੇ ਲੋਕ ਕਾਂਗਰਸ ਤੇ ਭਾਜਪਾ ਨੂੰ ਹੀ ਚੁਣਦੇ ਆਏ ਹਨ। ਇਸਲਈ ਸੂਬੇ ਵਿਚ ਤੀਜੀ ਪਾਰਟੀ ਲਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਮੰਡੀ ਵਿਚ ਰੋਡ ਸ਼ੋਅ ਕਰਨ ਜਾ ਰਹੀ ਹੈ। ਉਹ ਰੋਡ ਸ਼ੋਅ ਕਰੇ।