ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀਰਵਾਰ 10 ਮਾਰਚ ਨੂੰ ਫੈਸਲਾ ਹੋ ਜਾਵੇਗਾ ਕਿ ਕਿਹੜੀ ਪਾਰਟੀ ਸੂਬੇ ਵਿੱਚ ਸਰਕਾਰ ਬਣਾਏਗੀ। ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀ.ਐੱਮ. ਫ਼ੇਸ ਭਗਵੰਤ ਮਾਨ ਕਈ ਹਲਕਿਆਂ ਵਿੱਚ ਸਟਰਾਂਗ ਰੂਮ ਦਾ ਦੌਰਾ ਕਰ ਰਹੇ ਹਨ। ਅੱਜ ਉਹ ਪਟਿਆਲਾ ਵਿਖੇ ਸਟਰਾਂਗ ਰੂਮ ਵਿੱਚ ਪਹੁੰਚੇ, ਜਿਥੇ ਉਨ੍ਹਾਂ ਨੇ ਈ.ਵੀ.ਐੱਮ. ਦੀ ਸੁਰੱਖੀਆ ਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੁੱਛ-ਗਿੱਛ ਕੀਤੀ ਤੇ ਤਸੱਲੀ ਪ੍ਰਗਟਾਈ ਕਿ ਸਖਤ ਸੁਰੱਖਿਆ ਵਿਚਾਲੇ ਵੋਟਾਂ ਦੀ ਗਿਣਤੀ ਹੋ ਰਹੀ ਹੈ।
ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 80 ਤੋਂ ਵੱਧ ਸੀਟਾਂ ਜਿੱਤ ਸਕਦੀ ਹੈ। ਮਾਨ ਨੇ ਕਿਹਾ ਕਿ ਲੋਕਾਂ ਵਿੱਚ ਸਿਆਸੀ ਪਾਰਟੀਆਂ ਨੂੰ ਲੈ ਕੇ ਗੁੱਸਾ ਹੈ ਲੋਕਾਂ ਨੇ ਬਦਲਾਅ ਵਾਸਤੇ ਇਸ ਵਾਰ ਵੋਟ ਪਾਈ ਹੈ।
ਮਾਨ ਨੇ ਕਿਹਾ ਕਿ ਸਰਕਾਰ ਬਣਨ ਦੇ ਪਹਿਲੇ ਮਹੀਨੇ ਦੇ ਅੰਦਰ ਹੀ ਬਹੁਤ ਸਾਰੀਆਂ ਲੋਕ ਪੱਖੀ ਨੀਤੀਆਂ ਲਾਗੂ ਕਰਾਂਗੇ। ਪਹਿਲੇ ਮਹੀਨੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੁਝ ਨਾ ਕੁਝ ਬਦਲਾਅ ਹੋਇਆ, ਕਿਉਂਕਿ ਅਸੀਂ ਬਦਲਾਅ ਦੇ ਨਾਂ ‘ਤੇ ਹੀ ਵੋਟ ਮੰਗੀ ਹੈ ਤੇ ਉਹ ਨਜ਼ਰ ਵੀ ਆਏਗਾ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵੀ ਇਹ ਬਦਲਾਅ ਦਾ ਫਤਵਾ ਦਿਖੇਗਾ।
ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਦੂਜੀਆਂ ਪਾਰਟੀਆਂ ਵਿਚਾਲੇ ਗਠਜੋੜ ਦੀ ਚਰਚਾ ਹੈ ਤੇ ਆਮ ਆਦਮੀ ਵੀ ਗਠਜੋੜ ਬਣਾ ਕੇ ਸਰਕਾਰ ਬਣਾ ਸਕਦੀ ਹੈ ਤਾਂ ਉਨ੍ਹਾਂ ਜਵਾਬ ਦਿੱਤਾ ‘ਆਪ’ ਗਠਜੋੜ ਨਹੀਂ ਕਰੇਗੀ। 80 ਤੋਂ ਉਪਰ ਸੀਟਾਂ ਆ ਰਹੀਆਂ ਹਨ। ਦੂਜੀਆਂ ਪਾਰਟੀਆਂ ਆਪਸ ਵਿੱਚ ਗਠਜੋੜ ਬਣਾ ਲੈਣ ਆਪਸ ਦੇ ਦੁਖ-ਸੁਖ ਵਿੱਚ ਸ਼ਾਮਲ ਹੋਣ ਵਾਸਤੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੱਸ ਦੇਈਏ ਕਿ ਐਗਜ਼ਿਟ ਪੋਲ ਵਿੱਚ ਬਹੁਮਤ ਨਜ਼ਰ ਆਉਂਦੇ ਹੀ ਭਗਵੰਤ ਮਾਨ ਕਾਫੀ ਸਰਗਰਮ ਹੋ ਗਏ ਹਨ। ਭਗਵੰਤ ਮਾਨ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾਕਿ ਪੰਜਾਬ ਵਿੱਚ ਹਸਪਤਾਲ, ਸਕੂਲ ਤੇ ਬਿਜਲੀ ਦੀ ਗੱਲ ਕੀਤੀ। ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ। ਇਸ ਲਈ ਭਲਕੇ ਚੰਗੇ ਰਿਜ਼ਲਟ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੈਂ ਜੋਤਿਸ਼ੀ ਨਹੀਂ ਹਾਂ ਪਰ ਸੀਟਾਂ ਦੀ ਗਿਣਤੀ 80 ਨੂੰ ਪਾਰ ਕਰਨ ਦੇ ਨਾਲ 100 ਤੱਕ ਵੀ ਹੋ ਸਕਦੀ ਹੈ।