20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਰੈਲੀਆਂ ਤੇ ਰੋਡ ਸ਼ੋਅ ਕੱਢੇ ਜਾ ਰਹੇ ਹਨ। ‘ਆਪ’ ਦੇ CM ਫੇਸ ਤੇ ਧੂਰੀ ਤੋਂ ਸੰਸਦ ਮੈਂਬਰ ਭਗਵੰਤ ਮਾਨ ਅੱਜ ਅਟਾਰੀ ਵਿਖੇ ਚੋਣ ਪ੍ਰਚਾਰ ਕਰਨ ਪੁੱਜੇ ਸਨ ਤੇ ਉਥੇ ਉਹ ਰੋਡ ਸ਼ੋਅ ਕੱਢ ਰਹੇ ਸਨ।
ਭਗਵੰਤ ਮਾਨ ਗੱਡੀ ਵਿਚ ਸਵਾਰ ਹੋ ਕੇ ਰੋਡ ਸ਼ੋਅ ਕੱਢ ਰਹੇ ਸਨ। ਜਦੋਂ ਉਹ ਗੱਡੀ ਵਿਚੋਂ ਬਾਹਰ ਨਿਕਲੇ ਤਾਂ ਕਿਸੇ ਵੱਲੋਂ ਉਨ੍ਹਾਂ ਦੀ ਅੱਖ ‘ਤੇ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੀ ਖੱਬੀ ਅੱਖ ਨੇੜੇ ਕਿਸੇ ਨੇ ਵੱਟਾ ਮਾਰਿਆ। ਵੱਟਾ ਵੱਜਣ ਨਾਲ ਭਗਵੰਤ ਮਾਨ ਨੂੰ ਕੁਝ ਦਰਦ ਮਹਿਸੂਸ ਹੋਇਆ ਅਤੇ ਉਹ ਇਕਦਮ ਹੇਠਾਂ ਬੈਠ ਗਏ। ਉਂਝ ਤਾਂ ਭਗਵੰਤ ਮਾਨ ਬਿਲਕੁਲ ਸਹੀ ਸਲਾਮਤ ਹਨ ਪਰ ਕਾਫੀ ਜ਼ੋਰ ਨਾਲ ਉਨ੍ਹਾਂ ਦੇ ਮੂੰਹ ‘ਤੇ ਵੱਟਾ ਵੱਜਿਆ ਹੈ। ਅਜੇ ਤੱਕ ਇਸ ਗੱਲ ਦੀ ਜਾਣਕਾਰੀ ਹਾਸਲ ਨਹੀਂ ਮਿਲ ਸਕੀ ਹੈ ਕਿ ਕਿ ਵੱਟਾ ਕਿਸ ਨੇ ਮਾਰਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਅਟਾਰੀ ਵਿਖੇ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਵੱਡੀ ਗਿਣਤੀ ਵਿਚ ਵਰਕਰਾਂ ਨਾਲ ਮੌਜੂਦ ਸਨ ਤੇ ਉਹ ਉਥੇ ਲੋਕਾਂ ਦੀਆਂ ਸ਼ੁੱਭਕਾਮਨਾਵਾਂ ਕਬੂਲ ਕਰ ਰਹੇ ਸਨ। ਉਨ੍ਹਾਂ ‘ਤੇ ਫੁੱਲਾਂ ਵਰਖਾ ਵੀ ਹੋ ਰਹੀ ਸੀ ਤੇ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਭਗਵੰਤ ਮਾਨ ‘ਤੇ ਹਮਲਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਭਾਰਤ ਲੋਕਤੰਤਰ ਦੇਸ਼ ਹੈ ਤੇ ਇਥੇ ਹਰੇਕ ਨੂੰ ਚੋਣ ਪ੍ਰਚਾਰ ਕਰਨ ਦਾ ਹੱਕ ਹੈ, ਵੋਟਾਂ ਮੰਗਣ ਦਾ ਹੱਕ ਹੈ ਪਰ ਇਸ ਤਰ੍ਹਾਂ ਹਮਲਾ ਕਰਨਾ ਗਲਤ ਹੈ।
ਇਹ ਵੀ ਪੜ੍ਹੋ : ‘ਨੋ ਸਕਿੱਨ ਟੁ ਸਕਿੱਨ ਕਾਂਟੇਕਟ’ ਵਾਲਾ ਹੁਕਮ ਦੇਣ ਵਾਲੀ ਹਾਈਕੋਰਟ ਦੀ ਜੱਜ ਗਨੇਡੀਵਾਲਾ ਨੇ ਦਿੱਤਾ ਅਸਤੀਫ਼ਾ!