ਪੰਜਾਬ ਦੇ ਨਵੇਂ CM ਭਗਵੰਤ ਮਾਨ PM ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਇਸ ਲਈ ਉਨ੍ਹਾਂ ਨੇ ਸਮਾਂ ਮੰਗਿਆ ਸੀ। CM ਮਾਨ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਹੁਣ ਉਨ੍ਹਾਂ ਨੂੰ 24 ਮਾਰਚ ਮਤਲਬ ਪਰਸੋਂ ਸਵੇਰੇ 11 ਵਜੇ ਪੀਐੱਮ ਮੋਦੀ ਨਾਲ ਮਿਲਣ ਦਾ ਸਮਾਂ ਮਿਲ ਗਿਆ ਹੈ। ਇਸੇ ਦਿਨ ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਸਮੀ ਮੁਲਾਕਾਤ ਲਈ ਪੀਐੱਮ ਤੇ ਗ੍ਰਹਿ ਮੰਤਰੀ ਨਾਲ ਸਮਾਂ ਮੰਗਿਆ ਹੈ। ਇਸ ਮੌਕੇ ‘ਤੇ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਵੀ ਉਹ PM ਮੋਦੀ ਤੇ ਗ੍ਰਹਿ ਮੰਤਰੀ ਨਾਲ ਚਰਚਾ ਕਰਨਗੇ।
ਇਸ ਤੋਂ ਪਹਿਲਾਂ 16 ਮਾਰਚ ਨੂੰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਪੀਐੱਮ ਨੇ ਕਿਹਾ ਸੀ- “ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ। ਅਸੀਂ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਾਂਗੇ।”
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੰਜਾਬ ਤੇ ਕੇਂਦਰ ਸਰਕਾਰ ਵਿਚ ਸਭ ਤੋਂ ਅਹਿਮ ਮੁੱਦਾ BSF ਦੀ ਸੁਰੱਖਿਆ ਦਾ ਹੈ। ਪੰਜਾਬ ਵਿਚ ਸਰਹੱਦ ‘ਤੇ ਅਤੇ ਖਾਸ ਕਰਕੇ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਨਸ਼ਾ ਤੇ ਹਥਿਆਰ ਦੀ ਚੁਣੌਤੀ ਹੈ। ਡ੍ਰੋਨ ਜ਼ਰੀਏ ਇਹ ਚੀਜ਼ਾਂ ਪੰਜਾਬ ਵਿਚ ਸਪਲਾਈ ਹੁੰਦੀਆਂ ਹਨ। ਬਾਰਡਰ ਦੀ ਜ਼ਿੰਮੇਵਾਰੀ BSF ਦੀ ਹੈ ਪਰ ਪੰਜਾਬ ਪੁਲਿਸ ਵੀ ਉਨ੍ਹਾਂ ਦਾ ਸਹਿਯੋਗ ਕਰਦੀ ਹੈ। ਇਸ ਲਈ ਕੇਂਦਰ ਤੇ ਸੂਬੇ ਵਿਚ ਤਾਲਮੇਲ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਨਾਲ ਵਪਾਰ ਲਈ ਇੰਟਰਨੈਸ਼ਨਲ ਬਾਰਡਰ ਖੋਲ੍ਹਣਾ, GST ਵਿਚ ਪੰਜਾਬ ਦੇ ਹਿੱਸੇ ਸਣੇ ਕੇਂਦਰ ਨਾਲ ਜੁੜੇ ਕਈ ਮੁੱਦੇ ਪੰਜਾਬ ਲਈ ਅਹਿਮ ਹਨ।