ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕੁਝ ਸਮੇਂ ਲਈ ਅੱਖਾਂ ਬੰਦ ਕੀਤੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਲਿੱਪ ਗਲਾਸਗੋ ਵਿੱਚ ਚੱਲ ਰਹੇ COP26 ਸੰਮੇਲਨ ਦੀ ਹੈ। ਚਰਚਾ ਹੈ ਕਿ ਭਾਸ਼ਣ ਸੁਣਦੇ ਹੀ ਜੋ ਬਾਇਡੇਨ ਸੌਂ ਗਏ।
ਜੋ ਬਾਇਡੇਨ COP-26 ਦੇ ਉਦਘਾਟਨੀ ਭਾਸ਼ਣ ਦੌਰਾਨ ਸੁੱਤੇ ਹੋਏ ਦਿਖਾਈ ਦਿੱਤੇ। ਵੀਡੀਓ ਨੂੰ ਹੁਣ ਤੱਕ ਕਰੀਬ 50 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਕਈ ਯੂਜ਼ਰਸ ਸਾਫ਼ ਕਹਿ ਰਹੇ ਹਨ ਕਿ ਭਾਸ਼ਣ ਸੁਣਦੇ ਹੋਏ ਬਿਡੇਨ ਸੌਂ ਗਏ ਸਨ। ਇਸ ਬਾਰੇ ਉਨ੍ਹਾਂ ਸਖ਼ਤ ਨਾਰਾਜ਼ਗੀ ਵੀ ਪ੍ਰਗਟਾਈ।
ਵੀਡੀਓ ‘ਚ ਬਾਇਡੇਨ ਸਪੀਕਰ ਦੀ ਗੱਲ ਸੁਣਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ, ਜਦੋਂ ਕਿ ਭਾਸ਼ਣ ਜਾਰੀ ਰਹਿੰਦਾ ਹੈ। ਕੁਝ ਸਕਿੰਟਾਂ ਬਾਅਦ ਉਹ ਆਪਣੀਆਂ ਅੱਖਾਂ ਖੋਲ੍ਹਦੇ ਹਨ ਅਤੇ ਉਹਨਾਂ ਨੂੰ ਦੁਬਾਰਾ ਬੰਦ ਕਰਦੇ ਹਨ। 1 ਮਿੰਟ 19 ਸੈਕਿੰਡ ਦੀ ਇਸ ਵੀਡੀਓ ਕਲਿੱਪ ਵਿੱਚ ਬਿਡੇਨ ਤਿੰਨ ਜਾਂ ਚਾਰ ਵਾਰ ਅਜਿਹਾ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਵੀਡੀਓ ਦੇ ਅਖੀਰ ‘ਚ ਦੇਖਿਆ ਜਾ ਰਿਹਾ ਹੈ ਕਿ ਬਿਡੇਨ ਦਾ ਸਹਾਇਕ ਉਸ ਕੋਲ ਆਉਂਦਾ ਹੈ, ਜਿਸ ਤੋਂ ਬਾਅਦ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਇਨ੍ਹਾਂ ਦੋਵਾਂ ਵਿਚਾਲੇ ਕੁਝ ਸਮੇਂ ਲਈ ਗੱਲਬਾਤ ਵੀ ਹੋਈ। ਇਹ ਘਟਨਾ ਭਾਸ਼ਣ ਸ਼ੁਰੂ ਹੋਣ ਤੋਂ ਇਕ ਘੰਟੇ ਬਾਅਦ ਵਾਪਰੀ। ਬਾਇਡੇਨ ਦੱਖਣੀ ਅਫ਼ਰੀਕਾ ਦੇ ਵਿਕਲਾਂਗਤਾ ਅਧਿਕਾਰ ਕਾਰਕੁੰਨ ਐਡੀ ਐਨਡੋਪੂ ਦੇ ਰਿਕਾਰਡ ਕੀਤੇ ਸੰਦੇਸ਼ ਨੂੰ ਸੁਣ ਰਹੇ ਸੀ ਜਦੋਂ ਉਨ੍ਹਾਂ ਨੇ ਲਗਭਗ 20 ਸਕਿੰਟਾਂ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ।
ਬਿਡੇਨ 78 ਸਾਲ ਦੇ ਹਨ। ਉਹ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹਨ। ਆਲੋਚਕ ਜੋ ਬਾਇਡੇਨ ਨੂੰ ਉਸਦੀ ਉਮਰ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਅਹੁਦੇ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅਯੋਗ ਕਰਾਰ ਦੇ ਰਹੇ ਹਨ। 2020 ‘ਚ ਰਾਸ਼ਟਰਪਤੀ ਚੋਣਾਂ ਦੌਰਾਨ ਡੋਨਾਲਡ ਟਰੰਪ ਨੇ ਵੀ ਇਸ ਗੱਲ ਲਈ ਬਾਇਡੇਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਟਰੰਪ ਨੇ ਬਿਡੇਨ ਨੂੰ ‘ਸਲਿਪੀ ਜੋ’ ਕਿਹਾ ਸੀ।