ਰੂਸ-ਯੂਕਰੇਨ ਵਿਚਾਲੇ ਜੰਗ ਦਾ ਅੱਜ ਸੱਤਵਾਂ ਦਿਨ ਹੈ। ਪੂਰੀ ਦੁਨੀਆ ਇਸ ਲੜਾਈ ਨੂੰ ਲੈ ਕੇ ਚਿੰਤਤ ਹੈ। ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਇਸ ਜੰਗ ਨੂੰ ਲੈ ਕੇ ਸੰਸਦ ਵਿੱਚ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਉਨ੍ਹਾਂ ਨੇ ਗਲਤੀ ਨਾਲ ਯੂਕਰੇਨੀ ਦੀ ਥਾਂ ਈਰਾਨੀ ਲੋਕਾਂ ਬੋਲ ਦਿੱਤਾ।
ਰਾਸ਼ਟਰਪਤੀ ਬਾਈਡੇਨ ਨੇ ਆਪਣੇ ਸਟੇਟ ਆਫ ਦਿ ਯੂਨੀਅਨ ਭਾਸਣ ਦੌਰਾਨ ਕਿਹਾ ਕਿ ਪੁਤਿਨ ਟੈਂਕਾਂ ਨਾਲ ਕੀਵ ਨੂੰ ਘੇਰ ਸਕਦੇ ਹਨ ਪਰ ਉਹ ਕਦੇ ਵੀ ਈਰਾਨੀ ਲੋਕਾਂ ਦੇ ਦਿਲਾਂ ਤੇ ਆਤਮਾਵਾਂ ਨੂੰਹਾਸਲ ਨਹੀਂ ਕਰ ਸਕਣਗੇ। ਉਨ੍ਹਾਂਅੱਗੇ ਰੂਸੀ ਹਮਲੇ ਖਿਲਾਫ ਸੰਯੁਕਤ ਮੋਰਚਾ ਲਗਾਉਣ ਲਈ ਇੱਕ ਭਾਵਨਾਤਮਕ ਅਪੀਲ ਕੀਤੀ।
ਰਾਸ਼ਟਰਪਤੀ ਬਾਈਡੇਨ ਦੀ ਭਾਸ਼ਣ ਦੌਰਾਨ ਜ਼ਬਾਨ ਫਿਸਲਦੇ ਹੀ ਉਹ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ‘ਤੇ ਟ੍ਰੇਂਡ ਕਰ ਰਿਹਾ ਹੈ ਜਿਸ ਵਿੱਚ ਰਾਸ਼ਟਰਪਤੀ ਬਾਈਡੇਨ ‘ਈਰਾਨੀ’ ਸ਼ਬਦ ਨਾਲ ਟ੍ਰੇਂਡ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈਕਿ ਜਦੋਂ 79 ਸਾਲਾਂ ਰਾਸ਼ਟਰਪਤੀ ਬਾਈਡੇਨ ਦੀ ਜ਼ੁਬਾਨ ਫਿਸਲੀ ਤੇ ਉਨ੍ਹਾਂ ਇੰਨਾ ਵੱਡਾ ਬਿਆਨ ਦੇ ਦਿੱਤਾ। ਇਸ ਤੋਂ ਪਹਿਲਾਂ ਵੀ ਉਹ ਸ਼ਬਦਾਂ ਵਿੱਚ ਉਲਝ ਚੁੱਕੇ ਹਨ। ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਗਲਤੀ ਖੂਬ ਵਾਇਰਲ ਹੋਈ ਸੀ, ਜਦੋਂ ਉਨ੍ਹਾਂ ਨੇ ਗਲਤੀ ਨਾਲ ਉਪ ਪ੍ਰਧਾਨ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਹੈਰਿਸ ਕਹਿ ਦਿੱਤਾ ਸੀ।