ਭਾਰਤੀ ਟੀਮ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 2023 ਦਾ ਫਾਈਨਲ ਮੈਚ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। 12 ਅਗਸਤ ਐਤਵਾਰ ਰਾਤ ਨੂੰ ਖੇਡੇ ਗਏ ਇਸ ਮੁਕਾਬਲੇ ਵਿਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਸ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਇਕ ਸਮੇਂ ਭਾਰਤ ਮੁਕਾਬਲੇ ਵਿਚ ਕਾਫੀ ਪਿੱਛੇ ਸੀ ਪਰ ਦੋ ਗੋਲ ਤੋਂ ਪਿਛੜਣ ਦੇ ਬਾਵਜੂਦ ਭਾਰਤ ਨੇ ਧਮਾਕੇਦਾਰ ਵਾਪਸੀ ਕਰਦੇ ਹੋਏ ਖਿਤਾਬ ‘ਤੇ ਕਬਜ਼ਾ ਜਮਾਇਆ।
ਭਾਰਤੀ ਹਾਕੀ ਟੀਮ ਨੇ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਜਿੱਤ ਦੇ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਜੇਤੂ ਟੀਮ ਨੂੰ 1.1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ 3 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 1.50 ਲੱਖ ਰੁਪਏ ਦੇ ਨਕਦ ਪੁਰਸਕਾਰ ਦੇਣ ਦੀ ਗੱਲ ਕਹੀ।
ਇਹ ਵੀ ਪੜ੍ਹੋ :ਤਾਮਿਲਨਾਡੂ ਦੇ CM ਸਟਾਲਿਨ ਦੀ ਪਤਨੀ ਨੇ ਮੰਦਰ ਨੂੰ ਦਾਨ ਕੀਤਾ ਸੋਨੇ ਦਾ ਮੁਕਟ, 14 ਲੱਖ ਹੈ ਕੀਮਤ
ਚੇਨਈ ਵਿਚ ਖੇਡੇ ਗਏ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਮਲੇਸ਼ੀਆ ਦੀ ਟੀਮ ਪਹਿਲੀ ਵਾਰ ਖਿਤਾਬ ਜਿੱਤਣ ਦੇ ਕਾਫੀ ਨੇੜੇ ਪਹੁੰਚੀ ਸੀ। ਭਾਰਤ ਹਾਫ ਟਾਈਮ ਤੱਕ 1-3 ਤੋਂ ਪਿਛੜ ਰਿਹਾ ਸੀ ਤੇ ਮਲੇਸ਼ੀਆ ਖੇਡ ਵਿਚ ਕਾਫੀ ਅੱਗੇ ਦਿਖਾਈ ਦੇ ਰਿਹਾ ਸੀ ਪਰ ਦੂਜੇ ਹਾਫ ਵਿਚ ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਇਕ ਮਿੰਟ ਦੇ ਅੰਦਰ ਦੋ ਗੋਲ ਕਰਕੇ ਸਕੋਰ ਨੂੰ 3-3 ਦੀ ਬਰਾਬਰੀ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: