ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਪ੍ਰੀਪੇਡ ਮੋਬਾਈਲ ਗਾਹਕਾਂ ਦੇ ਹੱਕ ਵਿਚ ਵੱਡਾ ਫੈਸਲਾ ਲਿਆ ਹੈ। TRAI ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਮੋਬਾਈਲ ਰਿਚਾਰਡ ਦੀ ਵੈਲਿਡਿਟੀ 28 ਦਿਨ ਦੀ ਬਜਾਏ 30 ਦਿਨ ਦੇਣ ਦੇ ਨਿਰਦੇਸ਼ ਦਿੱਤੇ ਹਨ।
ਟੈਲੀਕਾਮ ਕੰਪਨੀ ਨੂੰ ਆਪਣੇ ਪਲਾਨ ਵਿਚ ਹੁਣ ਇਕ ਸਪੈਸ਼ਲ ਵਾਊਚਰ, ਇਕ ਕੰਬੋ ਵਾਊਚਰ, ਪੂਰੇ ਮਹੀਨੇ ਦੀ ਵੈਲਿਡਿਟੀ ਦੇ ਨਾਲ ਲਿਆਉਣਾ ਹੀ ਹੋਵੇਗਾ। TRAI ਨੇ 7 ਮਹੀਨੇ ਪਹਿਲਾਂ ਵੀ ਇਹ ਨਿਰਦੇਸ਼ ਜਾਰੀ ਕੀਰਤੇ ਸਨ ਪਰ ਟੈਲੀਕਾਮ ਕੰਪਨੀਆਂ ਨੇ ਇਸ ਦਾ ਪਾਲਣ ਨਹੀਂ ਕੀਤਾ ਸੀ। ਇਸ ਲਈ TRAI ਨੇ ਦੁਬਾਰਾ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਇਹ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਟੈਲੀਕਾਮ ਕੰਪਨੀਆਂ ਦੇ ਮੌਜੂਦ ਪਲਾਨ ਵਿਚ 28 ਦਿਨ ਦੀ ਵੈਲਿਡਿਟੀ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਗਾਹਕਾਂ ਇਕ ਸਾਲ ਵਿਚ 13 ਵਾਰ ਮੰਥਲੀ ਰਿਚਾਰਜ ਕਰਾਉਣਾ ਹੁੰਦਾ ਹੈ। ਟਰਾਈ ਦੇ ਇਸ ਫੈਸਲੇ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਗਾਹਕਾਂ ਵੱਲੋਂ ਇਕ ਸਾਲ ਵਿਚ ਕਰਾਏ ਗਏ ਰਿਚਾਰਜ ਦੀ ਗਿਣਤੀ ਵਿਚ ਕਮੀ ਆਏਗੀ। ਅਜਿਹਾ ਹੋਣ ਨਲਾ ਗਾਹਕਾਂ ਦੇ ਇਕ ਮਹੀਨੇ ਦੇ ਐਕਸਟ੍ਰਾ ਰਿਚਾਰਜ ਦੇ ਪੈਸੇ ਬਚਣਗੇ।
ਟ੍ਰਾਈ ਨੇ ਟੈਲੀਕਾਮ ਕੰਪਨੀ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਸਾਰੀਆਂ ਟੈਲੀਕਾਮ ਸਰਵਿਸ ਪ੍ਰੋਵਾਈਡਰ ਨੂੰ 30 ਦਿਨਾਂ ਦੀ ਵੈਲਿਡਿਟੀ ਵਾਲੇ ਘੱਟ ਤੋਂ ਘੱਟ ਇਕ ਪਲਾਨ ਵਾਊਚਰ, ਇਕ ਸਪੈਸ਼ਲ ਟੈਰਿਫ ਵਾਊਚਰ ਤੇ ਇਕ ਕੰਬੋ ਵਾਊਚ ਲਿਆਉਣਾ ਹੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਟੈਲੀਕਾਮ ਕੰਪਨੀਆਂ ਦੇ ਮੌਜੂਦਾ ਪਲਾਨ ਨੂੰ ਲੈ ਕੇ ਟ੍ਰਾਈ ਨੂੰ ਲਗਾਤਾਰ ਗਾਹਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਗਾਹਕਾਂ ਦਾ ਦੋਸ਼ ਸੀ ਕਿ ਮੌਜੂਦਾ ਟੈਲੀਕਾਮ ਕੰਪਨੀਆਂ ਦੀ ਟੈਰਿਫ ਦੀ ਕੀਮਤ ਲਗਾਤਾਰ ਵਧ ਰਹੀ ਹੈ ਪਰ ਵੈਲਿਟਿਡੀ ਘੱਟ ਰਹੀ ਹੈ। ਮੋਬਾਈਲ ਟੈਰਿਫ ਵਿਚ ਦੋ ਕੈਟਾਗਰੀਆਂ ਹਨ। ਪਹਿਲੀ ਕੈਟਾਗਰੀ ਵੈਲਿਡਿਟੀ ਪੀਰੀਅਰ ਬੇਸਡ ਹੈ। ਦੂਜੀ ਕੈਟਾਗਿਰੀ ਰਿਨਿਊਲ ਆਨ ਸੇਮ ਡੇਟ ‘ਤੇ ਬੇਸਡ ਹੈ। ਇਸ ਨੂੰ ਇਕ ਮਹੀਨੇ ਵਾਲਾ ਪਲਾਨ ਵੀ ਕਹਿੰਦੇ ਹਨ। TRAI ਵੱਲੋਂ ਵੱਖ-ਵੱਖ ਕੈਟਾਗਰੀ ਨੂੰ ਲੈ ਕੇ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਨੂੰ 30 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨਸ ਦੀ ਪੂਰੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ।