ਓਮਿਕਰੋਨ ਵੈਰੀਐਂਟ ਦੇ ਵਧਦੇ ਖਤਰਿਆਂ ਵਿਚ Go First ਏਅਰਲਾਈਨ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਇੱਕ ਸ਼ਾਨਦਾਰ ਆਫਰ ਪੇਸ਼ ਕੀਤਾ। ਗੋ ਫਸਟ ਨੇ ਐਲਾਨ ਕੀਤਾ ਕਿ ਉਹ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੈ ਚੁੱਕੇ ਯਾਤਰੀਆਂ ਨੂੰ ਡੋਮੈਸਟਿਕ ਫਲਾਈਟ ਦੀ ਬੁਕਿੰਗ ‘ਤੇ 20 ਫੀਸਦੀ ਦਾ ਸਪੈਸ਼ਲ ਡਿਸਕਾਊਂਟ ਦੇਣਗੀਆਂ।
Go First ਨੇ ਦੱਸਿਆ ਕਿ ਉਸ ਦੀ ਇਸ ਸਕੀਮ ਦਾ ਉਦੇਸ਼ ਵੈਕਸੀਨ ਨੂੰ ਲੈ ਕੇ ਲੋਕਾਂ ‘ਚ ਜਾਗਰੂਕਤਾ ਨੂੰ ਵਧਾਉਣਾ ਤੇ ਕੋਰੋਨਾ ਵਾਇਰਸ ਖਿਲਾਫ ਜੰਗ ‘ਚ ਲੋਕਾਂ ਨੂੰ ਵੈਕਸੀਨ ਦੀ ਪੂਰੀ ਡੋਜ਼ ਲੈਣ ਲਈ ਉਤਸ਼ਾਹਿਤ ਕਰਨਾ ਹੈ।
ਏਅਰਲਾਈਨ ਨੇ ਦੱਸਿਆ ਕਿ ਇਸ ਸਕੀਮ ਦਾ ਫਾਇਦਾ ਲੈਣ ਲਈ ਯਾਤਰੀਆਂ ਨੂੰ ਗੋ ਫਸਟ ਦੇ ਵੈੱਬਸਾਈਟ ਜਾਂ ਮੋਬਾਈਲ ਐਪ ਨਾਲ ਟਿਕਟ ਬੁੱਕ ਕਰਾਉਣੀ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੇਮੈਂਟ ਕਰਦੇ ਸਮੇਂ GOVACCI ਪ੍ਰੋਮੋ ਕੋਡ ਪਾਉਣਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਡਿਸਕਾਊਂਟ ਮਿਲੇਗਾ। ਕੰਪਨੀ ਨੇ ਦੱਸਿਆ ਕਿ ਇਹ ਡਿਸਕਾਊਂਟ ਯਾਤਰਾ ਤੋਂ 15 ਦਿਨ ਪਹਿਲਾਂ ਟਿਕਟ ਬੁਕਿੰਗ ਕਰਾਉਣ ‘ਤੇ ਹੀ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
Go First ਦੇ ਸੀਈਓ ਕੌਸ਼ਿਕ ਖੋਨਾ ਨੇ ਇਕ ਬਿਆਨ ‘ਚ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਸਾਰੇ ਹਿੱਸੇਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ। ਅਸੀਂਇਸ ਦੀ ਸ਼ੁਰੂਆਤ ਆਪਣੇ ਸਾਰੇ ਮੁਲਾਜ਼ਮਾਂ ਦਾ ਟੀਕਾਕਰਨ ਕਰਵਾ ਕੇ ਕੀਤੀ ਅਤੇ ਹੁਣ ਅਸੀਂ ਜ਼ਿਆਦਾਤਰ ਲੋਕਾਂ ਨੂੰ ਟੀਕਾ ਲਗਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਟੀਕਾਕਰਨ ਦੀ ਲੋੜ ਨੂੰ ਸਮਝਦੇ ਹਾਂ। ਖਾਸ ਤੌਰ ‘ਤੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਅਸੀਂ ਕੋਰੋਨਾ ਖਿਲਾਫ ਜਾਰੀ ਭਾਰਤ ਦੀ ਲੜਾਈ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।
ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਸੀਕਿ ਪਿਛਲੇ 24 ਘੰਟਿਆਂ ਵਿਚ ਭਾਰਤ ‘ਚ ਕੋਰੋਨਾ ਵਾਇਰਸ ਦੇ ਕੁੱਲ 6317 ਨਵੇਂ ਮਾਮਲੇ ਸਾਹਮਣੇ ਆਏ ਤੇ 318 ਲੋਕਾਂ ਦੀ ਇਸ ਨਾਲ ਮੌਤ ਹੋ ਗੀ। ਉਥੇ 6906 ਲੋਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਤੋਂ ਠੀਕ ਵੀ ਹੋਏ ਹਨ। ਦੇਸ਼ ‘ਚ ਓਮਿਕਰੋਨ ਮਾਮਲਿਆਂ ਦੀ ਗਿਣਤੀ ਵਧ ਕੇ 213 ਹੋ ਗਈ ਹੈ।