ਕੁਰੂਕਸ਼ੇਤਰ ਦੇ ਸ਼ਾਹਾਬਾਦ ‘ਚ ਜੀਟੀ ਰੋਡ ‘ਤੇ ਦਰੱਖਤ ਦੇ ਹੇਠਾਂ ਮਿਲੇ ਵਿਸਫੋਟਕ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਜਾਂਚ ਵਿਚ ਵੱਡਾ ਖੁਲਾਸਾ ਹੋਇਆ ਹੈ। ਕੁਝ ਮਹੀਨੇ ਪਹਿਲਾਂ ਕਰਨਾਲ ਤੇ ਹੁਣ ਕੁਰੂਕਸ਼ੇਤਰ ਵਿਚ ਮਿਲਿਆ ਵਿਸਫੋਟਕ ਇਕੋ ਜਿਹਾ ਹੈ। ਹਰਿਆਣਾ ਐੱਸਟੀਐੱਫ ਦੇ ਐੱਸਪੀ ਸੁਮਿਤ ਕੁਮਾਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਵਿਚ ਬੈਠੇ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਨੇ ਹੀ ਇਹ ਵਿਸਫੋਟਕ ਭੇਜਿਆ ਹੈ।
ਰਿੰਦਾ ਦੇ ਇਸ ਟੈਰਰ ਮਾਡਿਊਲ ਵਿਚ ਪੰਜਾਬ ਪੁਲਿਸ ਦੇ 2 ਸਾਬਕਾ ਪੁਲਿਸ ਮੁਲਾਜ਼ਮਾਂ ਦੇ ਬੇਟੇ ਵੀ ਸ਼ਾਮਲ ਨਿਕਲੇ। ਇਨ੍ਹਾਂ ਵਿਚੋਂ ਸਬ-ਇੰਸਪੈਕਟਰ ਨੂੰ ਪੁੱਛਗਿਛ ਦੇ ਬਾਅਦ ਛੱਡ ਦਿੱਤਾ ਗਿਆ। ਇਸ ਮਾਮਲੇ ਵਿਚ ਅੱਤਵਾਦੀ ਕਨੈਕਸ਼ਨ ਦੇ ਬਾਅਦ ਰਾਸ਼ਟਰੀ ਜਾਂਚ ਏਜੰਸੀ ਵੀ ਸਰਗਰਮ ਹੋ ਗਈ ਹੈ। ਫਿਲਹਾਲ ਹਰਿਆਣਾ ਐੱਸਟੀਐੱਫ ਇਸ ਦੀ ਜਾਂਚ ਕਰ ਰਹੀ ਹੈ ਪਰ ਐੱਨਆਈਏ ਵੀ ਫੜੇ ਗਏ ਸ਼ਮਸ਼ੇਰ ਸ਼ੇਰਾ ਤੋਂ ਪੁੱਛਗਿਛ ਕਰ ਰਹੀ ਹੈ।
ਹਰਿਆਣਾ ਐੱਸਟੀਐੱਫ ਨੇ ਇਸ ਕੇਸ ਵਿਚ 1.3 ਕਿਲੋ RDX ਰੱਖਣ ਵਾਲੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੇ 2 ਸਾਥੀਆਂ ਰੋਬਿਨਪ੍ਰੀਤ ਸਿੰਘ ਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਜਾੰਚ ਮੁਤਾਬਕ ਰੋਬਿਨ ਵਿਸਫੋਟਕ ਰੱਖਣ ਸ਼ਮਸ਼ੇਰ ਨਾਲ ਆਇਆ ਸੀ।ਉਸ ਦੇ ਨਾਲ 2 ਲੋਕ ਹੋਰ ਆਏ ਸਨ। ਸਰਹੱਦ ਪਾਰ ਤੋਂ ਡ੍ਰੋਨ ਜ਼ਰੀਏ ਆਉਣ ਵਾਲੇ ਨਸ਼ੇ ਨੂੰ ਕੰਬੋ ਦਾਈਵਾਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਕੋਲ ਰੱਖਦੇ ਸੀ। ਹਰਿਆਣਾ ਤੇ ਪੰਜਾਬ ਪੁਲਿਸ ਨੇ ਜੁਆਇੰਟ ਰੇਡ ਕੀਤੀ ਤਾਂ ਉਸ ਵਿਚ ਡੇਢ ਕਿਲੋ ਅਫੀਮ ਵੀ ਮਿਲੀ। ਪੁਲਿਸ ਨੂੰ ਹੁਣ ਇਨ੍ਹਾਂ ਦੇ ਚੌਥੇ ਸਾਥੀ ਅਰਸ਼ਦੀਪ ਸਿੰਘ ਦੀ ਭਾਲ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪੁਲਿਸ ਨੇ ਗ੍ਰਿਫਤਾਰ ਸ਼ਮਸ਼ੇਰ ਸ਼ੇਰਾ ਦੇ ਬੈਂਕ ਰਿਕਾਰਡ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਿਤੇ ਇਸ ਕੰਮ ਦੇ ਬਦਲੇ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਅੱਤਵਾਦੀਆਂ ਨੇ ਕੋਈ ਪੈਸਾ ਤਾਂ ਨਹੀਂ ਭੇਜਿਆ। ਸ਼ੇਰਾ ਨੂੰ 10 ਦਿਨ ਦੇ ਰਿਮਾਂਡ ‘ਤੇ ਲੈ ਕੇ ਹਰਿਆਣਾ ਪੁਲਿਸ ਪੁੱਛਗਿਛ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਕਿ ਇਹ 15 ਅਗਸਤ ਤੋਂ ਪਹਿਲਾਂ ਹਰਿਆਣਾ ਤੇ ਦਿੱਲੀ ਵਿਚ ਧਮਾਕੇ ਕਰਨ ਵਾਲੇ ਸਨ। ਹਾਲਾਂਕਿ ਸ਼ੇਰਾ ਤੇ ਉਸ ਦੇ ਸਾਥੀਆਂ ਨੂੰ ਸਿਰਫ ਵਿਸਫੋਟਕ ਉਥੇ ਰੱਖਣਾ ਸੀ। ਅੱਤਵਾਦੀਆਂ ਨੇ ਅੱਗੇ ਦਾ ਕੰਮ ਦੂਜੇ ਸਲੀਪਰ ਸੈੱਲ ਨੂੰ ਸੌਂਪਿਆ ਹੋਇਆ ਸੀ।