ਦੱਖਣ-ਪੱਛਮੀ ਬੰਗਲਾਦੇਸ਼ ਵਿਚ ਯਾਤਰੀ ਬੱਸ ਸੜਕ ਕਿਨਾਰੇ ਵੱਡੇ ਤਾਲਾਬ ਵਿਚ ਡਿੱਗ ਗਈ। ਹਾਦਸੇ ਵਿਚ 17 ਲੋਕਾਂ ਦੀ ਜਾਨ ਚਲੀ ਗਈ ਤੇ ਇਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਝਲਕਾਠੀ ਜ਼ਿਲੇ ‘ਚ ਉਸ ਸਮੇਂ ਹੋਇਆ ਜਦੋਂ 60 ਤੋਂ ਜ਼ਿਆਦਾ ਯਾਤਰੀਆਂ ਨੂੰ ਲੈ ਕੇ ਬੱਸ ਭੰਡਾਰੀਆ ਉਪ-ਜ਼ਿਲੇ ਤੋਂ ਦੱਖਣੀ-ਪੱਛਮੀ ਡਵੀਜ਼ਨਲ ਹੈੱਡਕੁਆਰਟਰ ਬਾਰਿਸ਼ਾਲ ਜਾ ਰਹੀ ਸੀ। ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹਣ ਕਾਰਨ ਬੱਸ ਛੱਪੜ ਵਿੱਚ ਜਾ ਡਿੱਗੀ।
ਗੋਤਾਖੋਰਾਂ ਨੇ 17 ਮ੍ਰਿਤਕ ਦੇਹਾਂ ਨੂੰ ਕੱਢਿਆ ਹੈ ਤੇ ਪੁਲਿਸ ਕ੍ਰੇਨ ਭਾਰੀ ਮੀਂਹ ਦੇ ਬਾਅਦ ਪਾਣੀ ਨਾਲ ਭਰੇ ਤਾਲਾਬ ਤੋਂ ਬੱਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਉਪ ਡਾਇਰੈਕਟਰ ਗੌਤਮ ਕੁਮਾਰ ਘੋਸ਼ ਨੇ ਦੱਸਿਆ ਕਿ ਮ੍ਰਿਤਕਾਂ ਵਿਚ 8 ਮਹਿਲਾਵਾਂ ਤੇ ਤਿੰਨ ਬੱਚੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਬੱਸ ਦੇ ਅੰਦਰ ਹੋਰ ਲਾਸ਼ਾਂ ਫਸੇ ਹੋਣ ਦਾ ਖਦਸਾ ਹੈ। 20 ਹੋਰ ਯਾਤਰੀਆਂ ਦਾ ਇਲਾਜ ਝਲਕਾਠੀ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਹੈ। ਬੱਸ ਅੰਦਰ 65 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਅਸਮ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋ ਸਰਕਾਰੀ ਅਧਿਕਾਰੀ ਗ੍ਰਿਫਤਾਰ, 2.32 ਕਰੋੜ ਦੀ ਨਕਦੀ ਬਰਾਮਦ
ਹਾਦਸੇ ਵਿਚ ਜ਼ਖਮੀ ਹੋਏ ਯਾਤਰੀ ਰਸੇਲ ਮੋਲਾਹ ਨੇ ਕਿਹਾ ਕਿ ਮੈਂ ਡਰਾਈਵਰ ਦੀ ਸੀਟ ਦੇ ਬਿਲਕੁਲ ਕੋਲ ਬੈਠੀ ਸੀ। ਚਾਲਕ ਨੇ ਬੱਸ ਚਲਾਉਂਦੇ ਸਮੇਂ ਸਾਵਧਾਨੀ ਨਹੀਂ ਵਰਤੀ। ਉਨ੍ਹਾਂ ਕਿਹਾ ਕਿ ਚਾਲਕ ਲਗਾਤਾਰ ਆਪਣੇ ਸਹਾਇਕ ਨਾਲ ਗੱਲ ਕਰ ਰਿਹਾ ਸੀ ਤੇ ਉਸ ਨੂੰ ਵੱਧ ਯਾਤਰੀਆਂ ਨੂੰ ਬਿਠਾਉਣ ਲਈ ਕਹਿ ਰਿਹਾ ਸੀ। ਮੋਲਾਹ ਨੇ ਦੁਰਘਟਨਾ ਵਿਚ ਆਪਣੇ ਪਿਤਾ ਨੂੰ ਗੁਆ ਦਿੱਤਾ ਜਦੋਂ ਕਿ ਉਸ ਦਾ ਵੱਡਾ ਭਰਾ ਅਜੇ ਵੀ ਲਾਪਤਾ ਹੈ।
ਵੀਡੀਓ ਲਈ ਕਲਿੱਕ ਕਰੋ -: