ਗਲੋਬਲ ਗੈਸ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਅਪ੍ਰੈਲ ਤੋਂ ਪਕਿਆ ਖਾਣਾ ਹੋਰ ਮਹਿੰਗਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਇਸ ਵੈਸ਼ਵਿਕ ਗੈਸ ਸੰਕਟ ਦਾ ਪ੍ਰਭਾਵ ਜਲਦ ਹੀ ਭਾਰਤ ਵਿਚ ਘਰੇਲੂ ਗੈਸ ਦੀਆਂ ਕੀਮਤਾਂ ‘ਤੇ ਦਿਖਾਈ ਦੇ ਸਕਦਾ ਹੈ, ਜੋ ਅਪ੍ਰੈਲ ਤੋਂ ਦੁੱਗਣਾ ਹੋ ਸਕਦਾ ਹੈ।
ਵੈਸ਼ਵਿਕ ਸੰਕਟ ਦੇ ਨਾਲ CNG, PNG ਤੇ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।ਇਸ ਨਾਲ ਟਰਾਂਸਪੋਰਟ ਕਾਸਟ ਅਤੇ ਇੰਡਸਟਰੀਜ਼ ਆਪ੍ਰੇਸ਼ਨ ਕਾਸਟ ਖਰਚ ਵਿਚ ਵੀ ਵਾਧਾ ਦੇਖਣ ਨੂੰ ਮਿਲੇਗਾ। ਸਰਕਾਰ ਦੇ ਖਾਦ ਸਬਸਿਡੀ ਬਿੱਲ ਵਿੱਚ ਵੀ ਵਾਧਾ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸਾਰੇ ਕਾਰਕਾਂ ਦਾ ਸਿੱਧਾ ਅਸਰ ਖਪਤਕਾਰਾਂ ‘ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ‘ਚ NCP ਨੇਤਾ ਨਵਾਬ ਮਲਿਕ ਨੂੰ 3 ਮਾਰਚ ਤੱਕ ED ਦੀ ਹਿਰਾਸਤ ‘ਚ ਭੇਜਿਆ ਗਿਆ
ਰੂਸ ਆਪਣੀ ਟ੍ਰਾਂਸਕਾਂਟੀਨੈਂਟ ਪਾਈਪਲਾਈਨਸ ਰਾਹੀਂ ਪੂਰੇ ਯੂਰਪ ਦਾ ਮੁੱਖ ਗੈਸ ਸਪਲਾਇਰ ਹੈ। ਯੂਕਰੇਨ ਸੰਕਟ ਨਾਲ ਸਪਲਾਈ ਵਿਚ ਰੁਕਾਵਟ ਹੋ ਸਕਦੀ ਹੈ ਜਦੋਂ ਕਿ ਗਲੋਬਲ ਇਕਾਨੋਮੀ ਹੌਲੀ-ਹੌਲੀ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ‘ਤੇ ਕਾਬੂ ਪਾ ਰਹੀ ਹੈ। ਦੁਨੀਆ ਵਿਚ ਵਿਚ ਊਰਜਾ ਦੀ ਮੰਗ ਨੂੰ ਅਸਥਿਰ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਦੇ ਵਧਦੇ ਤਣਾਅ ਨੇ ਯੁੱਧ ਦੀਆਂ ਸ਼ੰਕਾਵਾਂ ਨੂੰ ਵਧਾ ਦਿੱਤਾ ਹੈ ਜਿਸ ਦਾ ਗੈਸ ਦੀ ਲਾਗਤ ਸਣੇ ਕਈ ਗੁਣਾ ਪ੍ਰਭਾਵ ਹੋ ਸਕਦਾ ਹੈ। ਇਹ ਪ੍ਰਭਾਵ ਅਪ੍ਰੈਲ ਤੱਕ ਦਿਖਾਈ ਦੇ ਸਕਦਾ ਹੈ। ਜਦੋਂ ਰਸੋਈ ਗੈਸ ਦੀਆਂ ਕੀਮਤਾਂ ਵਿਚ ਸੋਧ ਕੀਤੀ ਜਾਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਕੀਮਤ ਵਿਚ 2.9 ਪ੍ਰਤੀ ਡਾਲਰ MMBTU ਤੋਂ ਵਧਾ ਕੇ 6-7 ਡਾਲਰ ਕੀਤੀ ਜਾ ਸਕਦੀ ਹੈ।
ਘਰੇਲੂ ਗੈਸ ਸਿਲੰਡਰ ਦੇ ਰੇਟ ਵਿਚ ਅਕਤੂਬਰ ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਦੇ ਚਾਰਾਂ ਮਹਾਨਗਰਾਂ ਵਿਚ ਘਰੇਲੂ ਗੈਸ ਸਿਲੰਡਰ ਦੇ ਰੇਟ ਉਹੀ ਹਨ। ਦੇਸ਼ ਦੀ ਰਾਜਧਾਨੀ ਵਿਚ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਹੈ ਜਦੋਂ ਕਿ ਕੋਲਾਕਾਤਾ ਵਿਚ 926 ਰੁਪਏ ਹੈ। ਮੁੰਬਈ ਵਿਚ ਸਿਲੰਡਰ ਦੀ ਕੀਮਤ 899.50 ਰੁਪਏ ਤੇ ਚੇਨਈ ਵਿਚ ਘਰੇਲੂ ਗੈਸ ਸਿਲੰਡਰ ਦੇ ਰੇਟ 915.50 ਰੁਪਏ ਹਨ।