ਪਿਛਲੇ 93 ਦਿਨਾਂ ਤੋਂ ਤੇਲ ਦੇ ਰੇਟ ਨਹੀਂ ਵਧੇ ਹਨ, ਜਦੋਂ ਕਿ ਕੱਚਾ ਤੇਲ 7 ਹਫਤੇ ਤੋਂ ਲਗਾਤਾਰ ਮਹਿੰਗਾ ਹੋ ਰਿਹਾ ਹੈ। ਇੰਨਾ ਮਹਿੰਗਾ ਆਖਰੀ ਵਾਰ ਇਹ 2014 ਵਿਚ ਸੀ ਪਰ ਚੋਣਾਂ ਤੋਂ ਬਾਅਦ ਪੈਟਰੋਲ-ਡੀਜ਼ਲ ਕੀਮਤਾਂ ਬੇਤਹਾਸ਼ਾ ਵਧਣ ਦੀ ਸੰਭਾਵਨਾ ਹੈ। ਕੱਚਾ ਤੇਲ 90 ਡਾਲਰ ਤੋਂ ਪਾਰ ਪਹੁੰਚ ਗਿਆ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਕੱਚਾ ਤੇਲ 91.92 ਡਾਲਰ ਪ੍ਰਤੀ ਬੈਰਲ ‘ਤੇ ਬੰਦ ਹੋਇਆ ਹੈ। ਇਸ ਵਜ੍ਹਾ ਨਾਲ ਪੈਟਰੋਲ, ਡੀਜ਼ਲ ਮਹਿੰਗਾ ਹੋਣਾ ਤੈਅ ਹੈ।
ਗੌਰਤਲਬ ਹੈ ਕਿ ਸਤੰਬਰ ਦੇ ਆਖਰੀ ਦਿਨਾਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ ਅਤੇ ਬੀਤੇ ਸਾਲ ਦੀਵਾਲੀ ਤੱਕ ਜਾਰੀ ਰਹੀਆਂ। ਉਸੇ ਸਮੇਂ ਕੇਂਦਰ ਵੱਲੋਂ ਐਕਸਾਈਜ਼ ਡਿਊਟੀ ਵਿਚ ਕਟੌਤੀ ਅਤੇ ਫਿਰ ਸੂਬਿਆਂ ਵੱਲੋਂ ਵੈਟ ਕਟੌਤੀ ਦੇ ਬਾਅਦ ਤੋਂ ਕੀਮਤਾਂ ਸਥਿਰ ਹਨ। ਇਸ ਕਟੌਤੀ ਤੋਂ ਪਹਿਲਾਂ ਪੈਟਰੋਲ ਲਗਭਗ 8.15 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਸੀ। ਹਾਲਾਂਕਿ, ਬੀਤੇ ਸਾਲ 7 ਨਵੰਬਰ ਤੋਂ ਕੀਮਤਾਂ ਸਥਿਰ ਹਨ।
ਦਿੱਲੀ ਵਿਚ ਇਸ ਸਮੇਂ ਪੈਟਰੋਲ 95.41 ਰੁਪਏ ਲੀਟਰ ਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ। ਘਰੇਲੂ ਬਾਜ਼ਾਰ ‘ਚ ਅੱਜ 93ਵੇਂ ਦਿਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਨਹੀਂ ਹੋਈ। ਕੱਚੇ ਤੇਲ ਵਿਚ ਤੇਜ਼ੀ ਦਾ ਕਾਰਨ ਅਮਰੀਕਾ ਦੇ ਸਰਦ ਮੌਸਮ ਦੀ ਵਜ੍ਹਾ ਨਾਲ ਸਪਲਾਈ ਵਿਚ ਕਮੀ ਤੇ ਕੁਝ ਹੋਰ ਤੇਲ ਉਤਪਾਦਕ ਦੇਸ਼ਾਂ ਦੇ ਵਿਚ ਚੱਲ ਰਹੀ ਤਨਾਤਨੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੁਨਾਮ : ਦਮਨ ਬਾਜਵਾ ਨੇ ਵਾਪਸ ਲਿਆ ਨਾਮਜ਼ਦਗੀ ਪੱਤਰ, BJP ‘ਚ ਹੋ ਸਕਦੀ ਸ਼ਾਮਲ
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਪੈਟਰੋਲ-ਡੀਜ਼ਲ ਦੇ ਰੇਟ ਰੋਜ਼ਾਨਾ ਬਦਲਦੇ ਹਨ ਅਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਪੈਟਰੋਲ-ਡੀਜ਼ਲ ਦਾ ਰੋਜ਼ ਦਾ ਰੇਟ ਤੁਸੀਂ SMS ਰਾਹੀਂ ਵੀ ਜਾਨ ਸਕਦੇ ਹੋ। ਇੰਡੀਅਨ ਆਇਲ ਦੇ ਕਸਟਮਰ RSP ਸਪੇਸ ਪੈਟਰੋਲ ਪੰਪ ਦਾ ਕੋਡ ਲਿਖ ਕੇ 9224992249 ਨੰਬਰ ‘ਤੇ ਅਤੇ ਬੀਪੀਸੀਐੱਲ ਦੇ ਗਾਹਕ RSP ਲਿਖ ਕੇ 9223112222 ਨੰਬਰ ਉਤੇ ਭੇਜ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ। ਨਾਲ ਹੀ ਐੱਚਪੀਸੀਐੱਲ ਦੇ ਗਾਹਕ HPPrice ਲਿਖ ਕੇ 9222201122 ਨੰਬਰ ‘ਤੇ ਭੇਜ ਕੇ ਰੇਟ ਪਤਾ ਕਰ ਸਕਦੇ ਹਨ।