ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਇਕ ਵਾਰ ਫਿਰ ਗੱਲਬਾਤ ਕੀਤੀ। ਵਿਰੋਧੀ ਏਕਤਾ ਨੂੰ ਲੈ ਕੇ ਨਿਤਿਸ਼ ਕੁਮਾਰ ਦੀ ਮੁਲਾਕਾਤ ਵਿਰੋਧੀ ਨੇਤਾਵਾਂ ਨਾਲ ਲਗਾਤਾਰ ਜਾਰੀ ਹੈ। ਨਿਤੀਸ਼ ਕੁਮਾਰ ਕਰਨਾਟਕ ਵਿਚ ਨਵੀਂ ਸਰਕਾਰ ਬਣਨ ਦੇ ਬਾਅਦ ਸਹੁੰ ਚੁੱਕ ਸਮਾਗਮ ਵਿਚ ਗਏ ਸਨ ਜਿਥੋਂ ਉਹ ਸਿੱਧਾ ਦਿੱਲੀ ਪਹੁੰਚੇ ਹਨ। ਅੱਜ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਸਿਵਲ ਲਾਈਨਸ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ।
ਐਤਵਾਰ ਨੂੰ ਤੈਅ ਪ੍ਰੋਗਰਾਮ ਤਹਿਤ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ। 11 ਵਜੇ ਕੇ 30 ਮਿੰਟ ਦੇ ਲਗਭਗ ਨਿਤਿਸ਼ ਕੁਮਾਰ ਕੇਜਰੀਵਾਲ ਦੀ ਰਿਹਾਇਸ਼ ‘ਤੇ ਪਹੁੰਚੇ। ਉਨ੍ਹਾਂ ਨਾਲ ਬਿਹਾਰ ਦੇ ਡਿਪਟੀ ਸੀਐੱਮ ਤੇਜਸਵੀ ਯਾਦਵ, ਜਦਯੂ ਦੇ ਰਾਸ਼ਟਰੀ ਪ੍ਰਧਾਨ ਲਲਨ ਸਿੰਘ ਤੇ ਰਾਜਦ ਸਾਂਸਦ ਮਨੋਜ ਝਾਅ ਵੀ ਹਨ।
ਪਟਨਾ ਵਿਚ ਇਸੇ ਹਫਤੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੰਭਵ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਿਤਿਸ਼ ਕੁਮਾਰ ਇਸੇ ਸਿਲਸਿਲੇ ਵਿਚ ਕੇਜਰੀਵਾਲ ਨੂੰ ਮਿਲਣ ਆਏ ਹਨ। 40 ਦਿਨਾਂ ਦੇ ਅੰਦਰ ਦੋਵੇਂ ਨੇਤਾਵਾਂ ਦੀ ਇਹ ਦੂਜੀ ਮੁਲਾਕਾਤ ਹੈ। ਨਿਤਿਸ਼ ਕੁਮਾਰ ਦਿੱਲੀ ਵਿਚ ਕਈ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਨਿਤਿਸ਼ ਕੁਮਾਰ ਨੇ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਚ ਵਿਰੋਧੀ ਏਕਤਾ ਨੂੰ ਲੈ ਕੇ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: