ਬਿਹਾਰ ਦੇ ਸੀਐੱਮ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜਭਵਨ ਤੋਂ ਬਾਹਰ ਨਿਕਲਣ ਦੇ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਅਸੀਂ NDA ਵਿਚ ਸੀ ਤੇ ਹੁਣ ਐੱਨਡੀਏ ਦੇ ਮੁੱਖ ਮੰਤਰੀ ਅਹੁਦੇ ਤੋਂ ਮੈਂ ਅਸਤੀਫਾ ਦੇ ਦਿੱਤਾ ਹੈ। ਐੱਨਡੀਏ ਤੋਂ ਵੱਖ ਹੋਣ ਦੇ ਬਾਅਦ ਨਿਤਿਸ਼ ਕੁਮਾਰ ਨੇ ਮਹਾਗਠਜੋੜ ਨਾਲ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ ਤੇ ਇਸ ਫੈਸਲੇ ਦੇ ਬਾਅਦ ਉਹ ਰਾਜਪਾਲ ਨੂੰ ਅਸਤੀਫਾ ਦੇਣ ਰਾਜਭਵਨ ਪਹੁੰਚੇ।
ਨਿਤਿਸ਼ ਕੁਮਾਰ ਨੇ ਸੀਐੱਮ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ਵਿਧਾਇਕਾਂ ਦਾ ਸਮਰਥਨ ਪੱਤਰ ਵੀ ਰਾਜਪਾਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਮਹਾਗਠਜੋੜ ਦੀ ਬੈਠਕ ਵਿਚ ਨਿਤਿਸ਼ ਕੁਮਾਰ ਨੂੰ ਸਮਰਥਨ ਦਿਤੇ ਜਾਣ ਦੇ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਸੀਐੱਮ ਨਿਤਿਸ਼ ਕੁਮਾਰ ਐੱਨਡੀਏ ਤੋਂ ਵੱਖ ਹੋਣਗੇ।
ਪਾਰਟੀ ਦੇ ਵਿਧਾਇਕਾਂ ਤੇ ਸਾਂਸਦਾਂ ਦੀ ਬੈਠਕ ਦੇ ਬਾਅਦ ਜੇਡੀਯੂ ਨੇ ਐੱਨਡੀਏ ਤੋਂ ਵੱਖ ਹੋਣ ਦਾ ਫੈਸਲਾ ਲਿਆ। ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਤੋੰ ਬਾਅਦ ਨਿਤਿਸ਼ ਕੁਮਾਰ ਰਾਜਪਾਲ ਨੂੰ ਅਸਤੀਫਾ ਦੇਣ ਪਹੁੰਚੇ। ਨਿਤਿਸ਼ ਕੁਮਾਰ ਰਾਜਭਵ ਇਕੱਲੇ ਹੀ ਅਸਤੀਫਾ ਦੇਣ ਪਹੁੰਚੇ। ਉਨ੍ਹਾਂ ਦੇ ਅਸਤੀਫਾ ਸੌਂਪਣ ਦੇ ਨਾਲ ਹੀ ਬਿਹਾਰ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਵੀ ਸਾਫ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਬਿਹਾਰ ਵਿਚ ਸੱਤਾ ਦਾ ਨਵਾਂ ਸਮੀਕਰਨ ਹੋਵੇਗਾ ਉਸ ਮੁਤਾਬਕ ਜੇਡੀਯੂ, ਰਾਜਦ ਕਾਂਗਰਸ ਆਪਸ ਵਿਚ ਮਿਲ ਕੇ ਸਰਕਾਰ ਬਣਾਉਣਗੇ। ਨਿਤਿਸ਼ ਕੁਮਾਰ 160 ਵਿਧਾਇਕਾਂ ਦਾ ਸਮਰਥਨ ਲੈ ਕੇ ਰਾਜ ਭਵਨ ਪਹੁੰਚੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ ਹਨ ਕਿ ਨਿਤਿਸ਼ ਕੁਮਾਰ ਤੇ ਤੇਜਸਵੀ ਯਾਦਵ ਕਦੋਂ ਬਿਹਾਰ ਵਿਚ ਨਵੀਂ ਸਰਕਾਰ ਦਾ ਗਠਨ ਕਰਦੇ ਹਨ।