ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਨੈਸ਼ਨਲ ਅਸੈਂਬਲੀ ਬਹਾਲ ਕਰਨ ਦੇ ਬਾਅਦ ਅੱਜ ਸਦਨ ਵਿਚ ਇਮਰਾਨ ਖਾਨ ਖਿਲਾਫ ਵਿਰੋਧੀ ਧਿਰ ਤੋਂ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਵੋਟਾਂ ਪੈਣੀਆਂ ਸਨ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਮਰਾਨ ਖਾਨ ਸਰਕਾਰ ਦਾ ਪੱਖ ਰੱਖਦੇ ਹੋਏ ਵਿਰੋਧੀ ਧਿਰਾਂ ‘ਤੇ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਫਿਰ ਸਦਨ ਵਿਚ ਹੰਗਮਾ ਸ਼ੁਰੂ ਹੋ ਗਿਆ ਤੇ ਸਪੀਕਰ ਨੇ ਕਾਰਵਾਈ ਥੋੜ੍ਹੀ ਦੇਰ ਲਈ ਮੁਲਤਵੀ ਕਰ ਦਿੱਤੀ।
ਪੀਪੀਪੀ ਪ੍ਰਧਾਨ ਬਿਲਾਵਲ ਭੁੱਟੋ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਨੂੰ ਜੋੜਨਾ ਹੈ ਤੇ ਇਮਰਾਨ ਖਾਨ ਕੋਲ ਵੋਟਿੰਗ ਤੋਂ ਭੱਜਣ ਦਾ ਰਸਤਾ ਨਹੀਂ ਹੈ। ਭੁੱਟੋ ਨੇ ਕਿਹਾ ਕਿ ਸਪੀਕਰ ਜੇਕਰ ਤੁਸੀਂ ਬੇਭਰੋਸਗੀ ਮਤੇ ‘ਤੇ ਵੋਟ ਨਹੀਂ ਕਰਵਾਉਂਦੇ ਤਾਂ ਇਹ ਅਦਾਲਤ ਦੀ ਬੇਇਜ਼ਤੀ ਹੋਵੇਗੀ। ਭੁੱਚੋ ਨੇ ਕਿਹਾ ਕਿ ਇਮਰਾਨ ਖਾਨ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿਚ ਵੰਜ ਦਿੱਤਾ ਹੈ ਤੇ ਹੁਣ ਜਦੋਂ ਬਹੁਮਤ ਨਹੀਂ ਹੁੰਦੇ ਤਾਂ ਪਿਚ ਤੋਂ ਵਿਕਟ ਚੁੱਕ ਕੇ ਕਪਤਾਨ ਭੱਜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਭੁੱਟੋ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਸੱਤਾ ਦੀ ਕੁਰਸੀ ਨਾਲ ਚਿਪਕੇ ਰਹਿਣ ਦੀ ਸਾਜ਼ਿਸ਼ ਕਰ ਰਹੇ ਹਨ ਤੇ ਸਪੀਕਰ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਸ਼ਾਹਬਾਜ਼ ਨੂੰ ਸਿਰਫ ਪ੍ਰਧਾਨ ਮੰਤਰੀ ਬਣਾਉਣ ਲਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਲੋਕਤੰਤਰ ਦਾ ਖਾਤਮਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਤੁਸੀਂ ਵੀ ਆਪਣੇ ਆਪ ਨੂੰ ਬਚਾਓ ਅਤੇ ਨੈਸ਼ਨਲ ਅਸੈਂਬਲੀ ਦੀ ਇੱਜ਼ਤ ਨੂੰ ਬਚਾਓ।
ਇਹ ਵੀ ਪੜ੍ਹੋ : ਭਾਰਤ ਦੀ ਸਰਹੱਦ ਅੰਦਰ ਵੜਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਪੁੱਛਗਿੱਛ ਸ਼ੁਰੂ
ਬਿਲਾਵਲ ਭੁੱਟੋ ਨੇ ਅਸੈਂਬਲੀ ਵਿਚ ਕਿਹਾ ਕਿ ਇਮਰਾਨ ਖਾਨ ਨਿਰਪੱਖ ਚੋਣਾਂ ਤੋਂ ਡਰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਮਰਾਨ ਖਾਨ ਵੋਟਿੰਗ ਨਾ ਕਰਾਉਣ ਲਈ ਸਾਜ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਮਰਾਨ ਦੀ ਕੁਰਸੀ ਜਾਣ ਵਾਲੀ ਹੈ, ਉਹ ਕਦੇ ਸ਼ਹੀਦ ਭੁੱਟੋ ਨਹੀਂ ਬਣ ਸਕਦਾ।