ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਸਿਰਫ ਪਾਕਿਸਤਾਨੀ ਡਰਾਮਾ, ਅਦਾਕਾਰ ਹੀ ਚਰਚਾ ਵਿਚ ਨਹੀਂ ਹਨ ਸਗੋਂ ਇਥੇ ਦੀ ਇੱਕ ਆਮ ਫੈਮਿਲੀ ਵੀ ਖੂਬ ਖਬਰਾਂ ਵਿੱਚ ਬਣੀ ਹੋਈ ਹੈ। ਇਹ ਕੋਈ ਇੱਦਾਂ-ਉਦਾਂ ਦਾ ਪਰਿਵਾਰ ਨਹੀਂ ਹੈ ਇਸ ਨੇ ਇੱਕ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਸ਼ਾਇਦ ਹੈਰਤ ਵਿੱਚ ਪੈ ਜਾਓਗੇ।
ਅਸਲ ਵਿੱਚ ਪਾਕਿਸਤਾਨ ਦੇ ਇਸ ਪਰਿਵਾਰ ਵਿੱਚ ਇੱਕ ਚੀਜ਼ ਕਾਮਨ ਹੋ ਉਹ ਇਹ ਹੈ ਕਿ ਪਰਿਵਾਰ ਦੇ ਸਾਰੇ 9 ਜੀਆਂ ਦਾ ਜਨਮ ਦਿਨ ਇੱਕ ਹੀ ਦਿਨ ਹੁੰਦਾ ਹੈ। ਹੁਣ ਇਸ ਨੂੰ ਸਬੱਬ ਕਹੋ ਜਾਂ ਪਲਾਨਿੰਗ ਪਤਾ ਨਹੀਂ। ਪਰ ਇਸ ਕਰਕੇ ਹੀ ਪਰਿਵਾਰ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਹੋ ਗਿਆ ਹੈ। ਪਿਤਾ, ਆਮਰ ਅਲੀ, ਮਾਂ ਖੁਦੇਜਾ, 7 ਬੱਚੇ- ਸਿੰਧੂ, ਜੌੜੀਆਂ ਭੈਣਾਂ ਸਾਸੁਈ ਤੇ ਸਪਨਾ, ਆਮਿਰ, ਅੰਬਰ ਤੇ ਜੌੜੇ ਭਰਾ ਅੰਮਾਰ ਤੇ ਅਹਿਮਰ। ਇਨ੍ਹਾਂ ਸਾਰਿਆਂ ਦਾ ਜਨਮ ਦਿਨ 1 ਅਗਸਤ ਨੂੰ ਪੈਂਦਾ ਹੈ।
ਇੰਨਾ ਹੀ ਨਹੀਂ ਜਨਮ ਦਿਨ ਹੀ ਨਹੀਂ ਆਮਿਰ ਅਤੇ ਖਦੇਜਾ ਦਾ ਵਿਆਹ ਵੀ 1 ਅਗਸਤ ਨੂੰ ਹੀ ਹੋਇਆ ਸੀ। ਭਾਵ ਉਨ੍ਹਾਂ ਦਾ ਵਿਆਹ ਦੀ ਵਰ੍ਹੇਗੰਢ ਵੀ ਇਸ ਦਿਨ ਪੈਂਦੀ ਹੈ। 1 ਅਗਸਤ 1991 ਨੂੰ ਵਿਆਹ ਤੋਂ ਇਕ ਸਾਲ ਬਾਅਦ ਹੀ ਉਨ੍ਹਾਂ ਘਰ 1 ਅਗਸਤ ਨੂੰ ਇਕ ਧੀ ਨੇ ਜਨਮ ਲਿਆ, ਜਿਸ ਤੋਂ ਬਾਅਦ ਅਗਲੇ 6 ਬੱਚਿਆਂ ਨੇ ਵੀ ਇਸ ਦਿਨ ਜਨਮ ਲਿਆ।
ਇਹ ਵੀ ਪੜ੍ਹੋ : 100 ਸਾਲਾਂ ਤੋਂ ਡਿੱਗ ਰਹੀ ਬਿਜਲੀ, ਮਰਨ ਮਗਰੋਂ ਵੀ ਨਹੀਂ ਛੁੱਟਿਆ ਪਿੱਛਾ, ਦੁਨੀਆ ਦਾ ਸਭ ਤੋਂ ਬਦਕਿਸਮਤ ਬੰਦਾ
ਇਸ ਬਾਰੇ ਗੱਲ ਕਰਦੇ ਹੋਏ ਆਮਿਰ ਨੇ ਕਿਹਾ ਸੀ ਕਿ 1 ਅਗਸਤ ਨੂੰ ਜਦੋਂ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਤਾਂ ਉਹ ਹੈਰਾਨ ਵੀ ਸਨ ਅਤੇ ਖੁਸ਼ ਵੀ। ਦੋਵੇਂ ਖੁਸ਼ ਸਨ ਕਿ ਇੱਕੋ ਤਰੀਕ ਨੂੰ ਇੱਕ ਤੋਂ ਬਾਅਦ ਇੱਕ ਸਾਰੇ ਬੱਚੇ ਪੈਦਾ ਹੋਏ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਉਪਰੋਂ ਇੱਕ ਤੋਹਫ਼ਾ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਮਿਲਿਆ ਹੈ। ਦੱਸ ਦਈਏ ਕਿ ਸਾਰੇ ਬੱਚੇ ਕੁਦਰਤੀ ਤੌਰ ‘ਤੇ ਪੈਦਾ ਹੋਏ ਸਨ ਅਤੇ ਉਨ੍ਹਾਂ ਦਾ ਜਨਮ ਵੀ ਕੁਦਰਤੀ ਸੀ।
ਵੀਡੀਓ ਲਈ ਕਲਿੱਕ ਕਰੋ -: