ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਵਿਚ ਵੋਟਿੰਗ ਤੋਂ 12 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ. ਪੀ. ਸਣੇ 5 ਰਾਜਾਂ ਵਿਚ ਜਿੱਤ ਦਾ ਦਾਅਵਾ ਕੀਤਾ ਹੈ। ਪੀਐੱਮ ਨੇ ਕਿਹਾ ਕਿ ਮੈਂ ਇਸ ਚੋਣ ਵਿਚ ਸਾਰੇ ਰਾਜਾਂ ਵਿਚ ਦੇਖ ਰਿਹਾ ਹਾਂ ਕਿ ਭਾਜਪਾ ਦੀ ਲਹਿਰ ਹੈ। ਅਸੀਂ ਪੰਜ ਸੂਬਿਆਂ ਵਿਚ ਭਾਰੀ ਬਹੁਮਤ ਨਾਲ ਜਿੱਤਾਂਗੇ। ਸਾਨੂੰ ਸੇਵਾ ਦਾ ਮੌਕਾ ਇਨ੍ਹਾਂ ਸਾਰੇ 5 ਸੂਬਿਆਂ ਦੀ ਜਨਤਾ ਦੇਵੇਗੀ। ਜਿਹੜੇ ਰਾਜਾਂ ਵਿਚ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੇ ਸਾਨੂੰ ਪਰਖਿਆ ਹੈ, ਸਾਡੇ ਕੰਮ ਨੂੰ ਦੇਖਿਆ ਹੈ।
PM ਮੋਦੀ ਨੇ ਭਾਜਪਾ ਦੇ ਪੁਰਾਣੇ ਦਿਨਾਂ ਨੂੰ ਵੀ ਯਾਦ ਕੀਤਾ, ਜਦੋਂ ਪਾਰਟੀ ਕੋਲ ਜਿੱਤ ਨਸੀਬ ਨਹੀਂ ਸੀ। ਪੀ. ਐਮ. ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਹਾਰ-ਹਾਰ ਕੇ ਹੀ ਜਿੱਤਣ ਲੱਗੀ ਹੈ। ਅਸੀਂ ਬਹੁਤ ਹਾਰਾਂ ਦੇਖੀਆਂ ਹਨ, ਜ਼ਮਾਨਤ ਜ਼ਬਤ ਹੁੰਦੀ ਦੇਖੀ ਹੈ। ਇਕ ਵਾਰ ਜਨਸੰਘ ਕੋਲ ਚੋਣਾਂ ਹਾਰਨ ‘ਤੇ ਵੀ ਮਠਿਆਈ ਵੰਡੀ ਜਾ ਰਹੀ ਸੀ ਤਾਂ ਅਸੀਂ ਪੁੱਛਿਆ ਕਿ ਹਾਰਨ ‘ਤੇ ਮਠਿਆਈ ਕਿਉਂ ਵੰਡ ਰਹੇ ਹੋ? ਉਦੋਂ ਉਨ੍ਹਾਂ ਦੱਸਿਆ ਕਿ ਸਾਡੇ ਤਿੰਨ ਲੋਕਾਂ ਦੀ ਜ਼ਮਾਨਤ ਬਚ ਗਈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਨਹਿਰੂ ਪਰਿਵਾਰ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ PM ਨੇ ਕਿਹਾ ਕਿ ਮੈਂ ਕਿਸੇ ਦੇ ਦਾਦਾ ਜੀ, ਨਾਨਾ ਜੀ, ਨਾਨੀ ਜੀ ਲਈ ਕੋਈ ਬਿਆਨ ਨਹੀਂ ਦਿੱਤੇ। ਮੈਂ ਉਸ ਸਮੇਂ ਦੇ ਪੀ. ਐੱਮ. ਦੇ ਬਿਆਨ ਦਾ ਜ਼ਿਕਰ ਕੀਤਾ ਸੀ।