ਕਰਨਾਟਕ ਵਿਚ ਭਾਜਪਾ ਨੇਤਾ ਨੇ ਹੁਣੇ ਜਿਹੇ ਅਜਾਨ ‘ਤੇ ਇਕ ਵਿਵਾਦਿਤ ਬਿਆਨ ਦੇ ਕੇ ਨਵਾਂ ਮਸਲਾ ਖੜ੍ਹਾ ਕਰ ਦਿੱਤਾ ਸੀ। ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਕੇਐੱਸ ਈਸ਼ਵਰੱਪਾ ਨੇ ਅਜਾਨ ਸਮੇਂ ਲਾਊਡਸਪੀਕਰ ਦੇ ਇਸਤੇਮਾਲ ‘ਤੇ ਪੁੱਛਿਆ ਸੀ ਕਿ ਕੀ ਅੱਲ੍ਹਾ ਬਹਿਰਾ ਹੈ ਕਿ ਉਸ ਨੂੰ ਬੁਲਾਉਣ ਲਈ ਲਾਊਡਸਪੀਕਰ ਦਾ ਇਸਤੇਮਲ ਕਰਨ ਦੀ ਲੋੜ ਹੈ। ਉਨ੍ਹਾਂ ਦੇ ਇਸ ਬਿਆਨ ‘ਤੇ ਵਿਵਾਦ ਖੜ੍ਹਾ ਹੋਣ ਦੇ ਬਾਅਦ ਹੁਣ ਉਨ੍ਹਾਂ ਨੇ ਸਫਾਈ ਦਿੱਤੀ ਹੈ।
ਸਫਾਈ ਦਿੰਦੇ ਹੋਏ ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮਤਲਬ ਧਰਮ ਦੀ ਨਿੰਦਾ ਕਰਨਾ ਨਹੀਂ ਸੀ ਸਗੋਂ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣਾ ਸੀ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਹੋ ਰਹੀਆਂ ਹਨ ਜੋ ਵਿਦਿਆਰਥੀ ਪ੍ਰੀਖਿਆ ਲਈ ਪੜ੍ਹਨ ਬੈਠਦੇ ਹਨ ਉਹ ਅਜਾਨ ਨੂੰ ਸੁਣਦੇ ਹੋਏ ਪੂਰੀ ਤਰ੍ਹਾਂ ਤੋਂ ਡਿਸਟਰਬ ਹੋ ਜਾਂਦੇ ਹਨ। ਇਹ ਸੱਚਾ ਹੈ ਕਿ ਮੈਂ ਪੁੱਛਿਆ ਕਿ ਕੀ ਅੱਲ੍ਹਾ ਸੁਣ ਨਹੀਂ ਸਕਦਾ ਜਾਂ ਉਹ ਬਹਿਰਾ ਹੈ। ਕਿਸੇ ਨੂੰ ਆਮ ਜਨਤਾ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਇਸ ਲਈ ਮੈਂ ਪੁੱਛਿਆ। ਇਹ ਕਿਸੇ ਧਰਮ ਦੀ ਨਿੰਦਾ ਨਹੀਂ ਹੈ। ਅੱਲ੍ਹਾ ਸੁਣ ਸਕਦਾ ਹੈ ਪਰ ਇਹ ਮੁਸਲਮਾਨ 3-4 ਮਾਈਕ ਲਗਾਉਂਦੇ ਹਨ, ਚੀਕਦੇ ਹਨ ਕੀ ਅੱਲ੍ਹਾ ਦੇ ਕੰਨਾਂ ਅੰਦਰ ਜਾਏਗਾ?
ਦੱਸ ਦੇਈਏ ਕਿ ਭਾਜਪਾ ਦੇ ਸੀਨੀਅਰ ਨੇਤਾ ਐੱਸ ਈਸ਼ਵਰੱਪਾ ਐਤਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਅਜਾਨ ਦੀ ਆਵਾਜ਼ ਸੁਣਾਈ ਦਿੱਤੀ। ਈਸ਼ਵਰੱਪਾ ਨੇ ਕਿਹਾ ਕਿ ਮੈਂ ਜਿਥੇ ਵੀ ਜਾਂਦਾ ਹਾਂ,ਇਹ ਅਜਾਨ ਮੈਨੂੰ ਸਿਰਦਰਦ ਦਿੰਦਾ ਹੈ। ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਹੈ, ਅੱਜ ਨਹੀਂ ਤਾਂ ਕੱਲ ਇਹ ਅਜਾਨ ਖਤਮ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਭਾਜਪਾ ਨੇਤਾ ਨੇ ਸਵਾਲ ਕੀਤਾ ਕਿ ਕੀ ਅਜਾਨ ਦੌਰਾਨ ਲਾਊਡ ਸਪੀਕਰ ਦਾ ਇਸਤੇਮਾਲ ਕਰਨ ‘ਤੇ ਹੀ ਅੱਲ੍ਹਾ ਨਮਾਜ ਸੁਣੇਗਾ। ਉੁਨ੍ਹਾਂ ਕਿਹਾ ਕਿ ਮੰਦਰਾਂ ਵਿਚ ਲੜਕੀਆਂ ਤੇ ਮਹਿਲਾਵਾਂ ਪ੍ਰਾਰਥਨਾ ਤੇ ਭਜਨ ਕਰਦੀਆਂ ਹਨ। ਅਸੀਂ ਧਾਰਮਿਕ ਹਾਂ ਪਰ ਅਸੀਂ ਲਾਊਡਸਪੀਕਰ ਦਾ ਇਸਤੇਮਾਲ ਨਹੀਂ ਕਰਦੇ। ਜੇਕਰ ਤੁਹਾਨੂੰ ਲਾਊਡ ਸਪੀਕਰ ਨਾਲ ਨਮਾਜ ਅਦਾ ਕਰਨੀ ਹੈ ਤਾਂ ਇਸ ਦਾ ਮਤਲਬ ਹੈ ਕਿ ਅੱਲ੍ਹਾ ਬਹਿਰਾ ਹੈ।