ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਭਾਜਪਾ ਨੇਤਾ ਨੇ ਪਤਨੀ ਤੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਬੇਟਿਆਂ ਦੀ ਲਾਇਲਾਜ ਬੀਮਾਰੀ ਤੋਂ ਪ੍ਰੇਸ਼ਾਨ ਸਨ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਫੇਸਬੁੱਕ ‘ਤੇ ਭਾਵੁਕ ਪੋਸਟ ਵੀ ਪਾਈ।
ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਵਿਦਿਸ਼ਾ ਦੀ ਹੈ। ਇਥੇ ਭਾਜਪਾ ਦੇ ਦੁਰਗਾਨਗਰ ਦੇ ਮੰਡਲ ਉਪ ਪ੍ਰਧਾਨ ਤੇ ਸਾਬਕਾ ਸਾਂਸਦ ਸੰਜੀਵ ਮਿਸ਼ਰਾ ਨੇ ਆਪਣੇ ਪਰਿਵਾਰ ਨਾਲ ਜ਼ਹਿਰ ਖਾ ਲਿਆ। ਜਿਸ ਦੇ ਬਾਅਦ ਗੰਭੀਰ ਹਾਲਤ ਵਿਚ ਦੋਵੇਂ ਬੱਚਿਆਂ ਤੇ ਪਤੀ- ਪਤਨੀ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਜਿਥੇ ਪਹਿਲਾਂ ਦੋਵੇਂ ਬੇਟਿਆਂ ਤੇ ਬਾਅਦ ਵਿਚ ਸੰਜੀਵ ਮਿਸ਼ਰਾ ਤੇ ਪਤਨੀ ਨੇ ਦਮ ਤੋੜ ਦਿੱਤਾ।
ਵੀਰਵਾਰ ਦੀ ਸ਼ਾਮ ਲਗਭਗ 6 ਵਜੇ ਭਾਜਪਾ ਨੇਤਾ ਸੰਜੀਵ ਮਿਸ਼ਰਾ ਆਪਣੇ ਘਰ ‘ਤੇ ਪਰਿਵਾਰ ਨਾਲ ਸਨ। ਖੁਦਕੁਸ਼ੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ। ਉਸ ਵਿਚ ਲਿਖਿਆ-‘ਭਗਵਾਨ ਦੁਸ਼ਮਣ ਦੇ ਬੱਚਿਆਂ ਵੀ ਵੀ ਨਾ ਦੇਵੇ ਇਹ ਬੀਮਾਰੀ, ਮਸਕੂਲਰ ਡਿਸਟ੍ਰਾਫੀ ਡੀਐੱਮਡੀ।’
ਪੋਸਟ ਦੇਖਣ ਦੇ ਬਾਅਦ ਉਨ੍ਹਾਂ ਦੇ ਸਾਥੀ ਲੋਕਾਂ ਨੂੰ ਪਤਾ ਲੱਗਾ। ਸ਼ਾਮ ਲਗਭਗ 6.45 ਵਜੇ ਉਨ੍ਹਾਂ ਦੇ ਇਕ ਜਾਣਕਾਰ ਘਰ ਪਹੁੰਚੇ ਤਾਂ ਬਾਹਰ ਤੋਂ ਦਰਵਾਜ਼ਾ ਬੰਦ ਸੀ। ਘਰ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਚਾਰੋਂ ਬੇਹੋਸ਼ ਪਏ ਸਨ। ਕਿਸੇ ਤਰ੍ਹਾਂ ਉਨ੍ਹਾਂ ਨੂੰ ਹਸਪਤਾਲ ਲਿਆਇਆ ਗਿਆ ਜਿਥੇ ਸੰਜੀਵ ਮਿਸ਼ਰਾ (45), ਪਤਨੀ ਨੀਲਮ ਮਿਸ਼ਰਾ (42), ਵੱਡਾ ਪੁੱਤਰ ਅਨਮੋਲ (13) ਤੇ ਛੋਟਾ ਬੇਟਾ ਸਾਰਥਕ (7) ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਬਲਬੀਰ ਸਿੰਘ ਦਾ ਐਲਾਨ-‘ਮਾਨਸਾ ‘ਚ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਬਣੀ ਸੜਕ’
ਮਸਕੂਲਰ ਡਿਸਟ੍ਰਾਫੀ ਇਕ ਅਜਿਹੀ ਬੀਮਾਰੀ ਹੈ ਜਿਸ ਵਿਚ ਇਨਸਾਨ ਦੀ ਸ਼ਕਤੀ ਘੱਟ ਹੁੰਦੀ ਜਾਂਦੀ ਹੈ। ਮਸਲਸ ਕਮਜ਼ੋਰ ਹੋਣ ਨਾਲ ਸੁੰਗੜਨ ਲੱਗਦੇ ਹਨ ਤੇ ਬਾਅਦ ਵਿਚ ਇਹ ਟੁੱਟਣ ਲੱਗਦੀਆਂ ਹਨ। ਡਾਕਟਰਾਂ ਮੁਤਾਬਕ ਇਹ ਇਕ ਤਰ੍ਹਾਂ ਦੀ ਲਾਇਲਾਜ ਬੀਮਾਰੀ ਹੈ ਜਿਸ ਵਿਚ ਰੋਗੀ ਵਿਚ ਲਗਾਤਾਰ ਕਮਜ਼ੋਰੀ ਆਉਂਦੀ ਹੈ। ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਰੁਕ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: