ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ‘ਚ ਭਾਜਪਾ ਵਿਧਾਇਕ ਨੇ ਆਪਣੀ ਹੀ ਪਾਰਟੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ‘ਤੇ ਟਿੱਪਣੀ ਕਰਕੇ ਹੱਦ ਹੀ ਪਾਰ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕੈਟਰੀਨਾ ਕੈਫ ਨੂੰ ਵੀ ਘਸੀਟ ਲਿਆ। ਦਰਅਸਲ ਦਮੋਹ ਦੇ ਜਬੇਰਾ ਤੋਂ ਭਾਜਪਾ ਵਿਧਾਇਕ ਧਰਮਿੰਦਰ ਲੋਧੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਆਪਣੇ ਇਲਾਕੇ ਦੀਆਂ ਸੜਕਾਂ ਦੀ ਤੁਲਨਾ ਸੰਸਦ ਮੈਂਬਰ ਅਤੇ ਫਿਲਮ ਦੀ ਹੀਰੋਇਨ ਹੇਮਾ ਮਾਲਿਨੀ ਤੇ ਕੈਟਰੀਨਾ ਕੈਫ ਦੀਆਂ ਗੱਲ੍ਹਾਂ ਨਾਲ ਕਰ ਦਿੱਤੀ, ਫਿਰ ਦੋਹਾਂ ਨੂੰ ਓਲਟ ਮੋਡਲ ਕਹਿ ਦਿੱਤਾ। ਅੱਜਕਲ੍ਹ ਲੋਧੀ ਵਿਕਾਸ ਯਾਤਰਾ ਤਹਿਤ ਆਪਣੇ ਹਲਕੇ ‘ਚ ਜਾ ਰਹੇ ਹਨ। ਉਹ ਪਿਛਲੇ ਪੰਜ ਸਾਲਾਂ ਦੇ ਵਿਕਾਸ ਨੂੰ ਜਨਤਾ ਦੇ ਸਾਹਮਣੇ ਗਿਣਾ ਰਹੇ ਹਨ।
ਇਸ ਦੌਰਾਨ ਲੋਧੀ ਨੇ ਆਪਣੇ ਇਲਾਕੇ ਦੇ ਇੱਕ ਪਿੰਡ ਵਿੱਚ ਸੜਕ ਬਣਾਉਣ ਬਾਰੇ ਲੋਕਾਂ ਨੂੰ ਦੱਸਿਆ। ਉਨ੍ਹਾਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਜ਼ਿਕਰ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਸੜਕ ਬਣਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਨਵੀਆਂ ਸੜਕਾਂ ਹੇਮਾ ਮਾਲਿਨੀ ਦੀ ਗੱਲ੍ਹਾਂ ਵਾਂਗ ਚਿਕਨੀਆਂ ਹੋਣਗੀਆਂ। ਇਹ ਕਹਿੰਦੇ ਹੀ ਉਨ੍ਹਾਂ ਨੇ ਕਿਹਾ ਕਿ ਹੇਮਾ ਮਾਲਿਨੀ ਪੁਰਾਣੀ ਹੋ ਗਈ ਹੈ। ਇਸ ਤੋਂ ਬਾਅਦ ਲੋਧੀ ਨੇ ਵਰਕਰਾਂ ਤੋਂ ਨਵੀਂ ਹੀਰੋਇਨ ਦਾ ਨਾਂ ਪੁੱਛਿਆ ਤਾਂ ਲੋਕਾਂ ਨੇ ਕੈਟਰੀਨਾ ਕੈਫ ਦਾ ਨਾਂ ਲਿਆ।

ਇਸ ‘ਤੇ ਵਿਧਾਇਕ ਧਰਮਿੰਦਰ ਲੋਧੀ ਨੇ ਕਿਹਾ ਕਿ ਕੈਟਰੀਨਾ ਵੀ ਪੁਰਾਣੀ ਹੋ ਗਈ ਹੈ। ਭਾਜਪਾ ਵਿਧਾਇਕ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਈ ਲੋਕ ਇਸ ‘ਤੇ ਟਿੱਪਣੀਆਂ ਕਰ ਰਹੇ ਹਨ। ਭਾਸ਼ਣ ਤੋਂ ਬਾਅਦ ਵਿਧਾਇਕ ਨੇ ਸਬੰਧਤ ਇੰਜੀਨੀਅਰ ਨੂੰ ਪੁੱਛਿਆ ਕਿ ਸੜਕ ਦਾ ਨਿਰਮਾਣ ਕਦੋਂ ਤੱਕ ਸ਼ੁਰੂ ਹੋਵੇਗਾ? ਇੰਜੀਨੀਅਰ ਨੇ ਉਨ੍ਹਾਂ ਨੂੰ ਸੜਕ ਦੇ ਨਿਰਮਾਣ ਬਾਰੇ ਪੂਰੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ :ਮੋਦੀ ਸਰਨੇਮ ਮਾਮਲੇ ‘ਚ ਰਾਹੁਲ ਗਾਂਧੀ ਨੂੰ ਮਿਲੀ ਰਾਹਤ, SC ਨੇ ਗੁਜਰਾਤ ਹਾਈਕੋਰਟ ਦੇ ਫੈਸਲੇ ‘ਤੇ ਲਗਾਈ ਰੋਕ
ਜ਼ਿਕਰਯੋਗ ਹੈ ਕਿ ਕਿਸੇ ਨੇ ਭਾਜਪਾ ਵਿਧਾਇਕ ਧਰਮਿੰਦਰ ਲੋਧੀ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਹੁੰਦੇ ਹੀ ਵਾਇਰਲ ਹੋ ਗਈ। ਲੋਕ ਇਸ ‘ਤੇ ਨਾ ਸਿਰਫ ਕੁਮੈਂਟ ਕਰ ਰਹੇ ਸਨ, ਸਗੋਂ ਸ਼ੇਅਰ ਵੀ ਕਰ ਰਹੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਇਸ ਵੀਡੀਓ ਨੂੰ ਕਈ ਭਾਜਪਾ ਨੇਤਾਵਾਂ ਨੇ ਵੀ ਦੇਖਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
