ਗਰਮੀ ਕਾਰਨ ਸੁੰਗੜੀ ਕਣਕ ਦੀ ਫਸਲ ਦੀ ਖਰੀਦ ‘ਤੇ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿਤੀ ਹੈ। ਭਾਜਪਾ ਸੂਬਾ ਜਨਰਲ ਸੈਕ੍ਰੇਟਰੀ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦੇ ਹੋਏ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਧੰਨਵਾਦ ਕੀਤਾ ਹੈ। ਹਾਲਾਂਕਿ ਅਜੇ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਫੈਸਲਾ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ।
ਬੱਗਾ ਨੇ ਲਿਖਿਆ ਕਿ ਇਹ ਚੰਗੀ ਖਬਰ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ 6 ਫੀਸਦੀ ਤੋਂ ਵੱਧ ਸੁੰਗੜੇ ਕਣਕ ਦੇ ਦਾਣੇ ਨੂੰ ਖਰੀਦ ਨਹੀਂ ਰਹੀ ਸੀ ਪਰ ਹੁਣ ਕੇਂਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀ ਮੰਤਰੀ ਤੋਮਰ ਵੱਲੋਂ ਨਿਯਮਾਂ ਵਿਚ ਛੋਟ ਦੇ ਕੇ ਖਰੀਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਛੋਟ ਕਿੰਨੇ ਫੀਸਦੀ ਤੱਕ ਵਧਾਈ ਗਈ ਹੈ ਇਸ ਦੀ ਜਾਣਕਾਰੀ ਨਹੀਂ ਹੈ। ਜੇਕਰ ਇਸ ਦਾ ਐਲਾਨ ਹੋ ਜਾਂਦਾ ਹੈ ਤਾਂ ਕਿਸਾਨਾਂ ਲਈ ਇਹ ਵੱਡੀ ਰਾਹਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਸੂਬੇ ਵਿਚ ਇਸ ਸਾਲ ਗਰਮੀ ਨਾਲ ਕਿਸਾਨ ਮੁਸ਼ਕਲ ਵਿਚ ਹਨ। ਖਰੀਦ ਏਜੰਸੀਆਂ ਨੇ ਕੁਝ ਦਿਨ ਪਹਿਲਾਂ ਕਣਕ ਦੀ ਕੁਆਲਟੀ ‘ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਭਾਰਤੀ ਖਾਧ ਨਿਗਮ ਨੇ ਮੰਡੀਆਂ ਵਿਚ ਕਣਕ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ। ਸੈਂਪਲਾਂ ਦੀ ਰਿਪੋਰਟ ਹੈਰਾਨ ਕਰਨ ਵਾਲੀ ਸੀ। ਗਰਮੀ ਕਾਰਨ ਕਣਕ ਦਾ ਦਾਣਾ 8 ਤੋਂ 20 ਫੀਸਦੀ ਤੱਕ ਸੁੰਗੜ ਚੁੱਕਾ ਹੈ। ਮਾਪਦੰਡ ਅਨੁਸਾਰ ਸਰਕਾਰੀ ਏਜੰਸੀਆਂ 6 ਫੀਸਦੀ ਤੋਂ ਵੱਧ ਸੁੰਗੜਿਆ ਦਾਣਾ ਨਹੀਂ ਲੈ ਸਕਦੀਆਂ।