ਸੋਨਭੱਦਰ ‘ਚ ਵਿਧਾਨ ਸਭਾ ਚੋਣਾਂ ਦੇ 7ਵੇਂ ਪੜਾਅ ਦਾ 7 ਮਾਰਚ ਨੂੰ ਮਤਦਾਨ ਹੋਣਾ ਹੈ, ਜਿਸ ਲਈ ਸਾਰੇ ਨੇਤਾ ਆਪਣੇ ਅੰਦਾਜ਼ ‘ਚ ਚੋਣ ਪ੍ਰਚਾਰ ਕਰ ਰਹੇ ਹਨ ਤੇ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਥੋਂ ਦੇ ਰਾਬਰਟਸਗੰਜ ਸੀਟ ਤੋਂ ਭਾਜਪਾ ਵਿਧਾਇਕ ਤੇ ਉਮੀਦਵਾਰ ਭੁਪੇਸ਼ ਚੌਬੇ ਦਾ ਇੱਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਚੋਣ ਪ੍ਰਚਾਰ ਦੌਰਾਨ ਭੁਪੇਸ਼ ਚੌਬੇ ਨੇ ਕੁਰਸੀ ‘ਤੇ ਖੜ੍ਹੇ ਹੋ ਗਏ ਅਤੇ ਆਪਣੇ ਕੰਨ ਫੜ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਕੁਰਸੀ ‘ਤੇ ਉਠਕ-ਬੈਠਕ ਕਰਦੇ ਹੋਏ 5 ਸਾਲ ‘ਚ ਉਨ੍ਹਾਂ ਤੋਂ ਹੋਈਆਂ ਗਲੀਆਂ ਦੀ ਜਨਤਾ ਤੋਂ ਮਾਫੀ ਮੰਗੀ।
ਭਾਜਪਾ ਉਮੀਦਵਾਰ ਭੁਪੇਸ਼ ਚੌਬੇ ਨੇ ਕਿਹਾ ਕਿ ਜਿਸ ਤਰ੍ਹਾਂ ਤੋਂ 2017 ਦੀਆਂ ਚੋਣਾਂ ਵਿਚ ਸਾਰਿਆਂ ਦੇਵਤਾ ਸਮਾਨ ਵਰਕਰਾਂ ਨੇ ਆਪਣਾ ਆਸ਼ੀਰਵਾਦ ਦਿੱਤਾ, ਉਸੇ ਤਰ੍ਹਾਂ ਇਸ ਵਾਰ ਵੀ ਆਪਣਾ ਆਸ਼ੀਰਵਾਦ ਦਿਓ। ਜਿਸ ਨਾਲ ਰਾਬਰਟਸਗੰਜ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦਾ ਕਮਲ ਖਿੜ ਸਕੇ।
ਇਹ ਵੀ ਪੜ੍ਹੋ : ਛੱਤੀਸਗੜ੍ਹ ਦੇ ਕਿਸਾਨ ਅੰਦੋਲਨ ‘ਚ ਟਿਕੈਤ ਦੀ ਐਂਟਰੀ, ਕਾਂਗਰਸ ਦੇ CM ਖਿਲਾਫ ਖੋਲ੍ਹਣਗੇ ਮੋਰਚਾ
ਇਸ ਦੌਰਾਨ ਚੌਬੇ ਨਾਲ ਪ੍ਰੋਗਰਾਮ ਵਿਚ ਮੁੱਖ ਮਹਮਾਨ ਵਜੋਂ ਝਾਰਖੰਡ ਦੇ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਭਾਣੂ ਪ੍ਰਤਾਪ ਸ਼ਾਹੀ ਵੀ ਮੌਜੂਦ ਸਨ। ਭਾਣੂ ਪ੍ਰਤਾਪ ਨੇ ਭਾਜਪਾ ਉਮੀਦਵਾਰ ਦੇ ਸਮਰਥਨ ਵਿਚ ਵੋਟ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਾਈ ਓਵੈਸੀ ਵਰਗੇ ਲੋਕਾਂ ਤੇ ਕਾਂਗਰਸ ਨਾਲ ਹੈ ਨਾ ਕਿ ਸਪਾ ਤੇ ਬਸਪਾ ਨਾਲ। ਵਿਧਾਨ ਸਭਾ ਚੋਣਾਂ ਦੇ ਤਿੰਨ ਫੇਜ਼ ‘ਚ ਸਪਾ-ਬਸਪਾ ਹਾਫ ਹੋ ਗਈ ਹੈ ਤੇ 7ਵੇਂ ਪੜਾਅ ‘ਚ ਇਹ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਭਾਣੂ ਪ੍ਰਤਾਪ ਨੇ ਭਾਜਪਾ ਉਮੀਦਵਾਰ ਭੁਪੇਸ਼ ਚੌਬੇ ਨੂੰ ਸਭ ਤੋਂ ਬੇਹਤਰ ਦੱਸਿਆ ਤੇ ਕਿਹਾ ਕਿ ਇਥੋਂ ਦਾ ਬਾਗੇਸੋਤੀ ਪਿੰਡ ਆਜ਼ਾਦੀ ਦੇ ਬਾਅਦ ਤੋਂ ਸੜਕ ਤੇ ਪੁਲ ਲਈ ਤਰਸ ਰਿਹਾ ਸੀ। ਉਸ ਦਾ ਹੱਲ ਸਦਰ ਵਿਧਾਇਕ ਭੁਪੇਸ਼ ਚੌਬੇ ਨੇ ਕੀਤਾ। ਮਿਰਜ਼ਾਪੁਰ ਮੰਡਲ ‘ਚ ਸਭ ਤੋਂ ਵੱਧ ਕੰਮ ਕਿਸੇ ਵਿਧਾਇਕ ਨੇ ਕੀਤਾ ਤਾਂ ਉਹ ਭੁਪੇਸ਼ ਚੌਬੇ ਨੇ ਕੀਤਾ। ਭਾਜਪਾ ਦੇ ਸ਼ਾਸਨ ‘ਚ ਗੁੰਡੇ ਮਾਫੀਆ ਜੇਲ੍ਹ ਵਿਚ ਹਨ। ਮੋਦੀ ਤੇ ਯੋਗੀ ਦੀ ਅਗਵਾਈ ਵਿਚ ਦੇਸ਼ ਤੇ ਸੂਬੇ ਦਾ ਵਿਕਾਸ ਦੇਖ ਕੇ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਹੈ। ਅਜਿਹੇ ਵਿਚ ਉਹ ਸਿਰਫ ਗਲਤ ਪ੍ਰਚਾਰ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ।