ਜਲੰਧਰ ਵਿੱਚ ਭਾਜਪਾ ਸੱਭਿਆਚਾਰਕ ਸੈੱਲ ਦੇ ਕੋ-ਕਨਵੀਨਰ ਸੰਨੀ ਸ਼ਰਮਾ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵ੍ਹਾਟਸਐਪ ‘ਤੇ ਧਮਕੀਆਂ ਮਿਲੀਆਂ ਹਨ। ਸੰਨੀ ਸ਼ਰਮਾ ਨੇ ਕਾਲ ਡਿਟੇਲ ਸਮੇਤ ਸਾਰੀ ਰਿਕਾਰਡਿੰਗ ਅਤੇ ਮੈਸੇਜ ਸਮੇਤ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਸਾਈਬਰ ਸੈੱਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਸੰਨੀ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਆਰ.ਐੱਸ.ਐੱਸ. ਨਾਲ ਜੁੜਿਆ ਹੋਇਆ ਹੈ। ਵ੍ਹਾਟਸਐਪ ‘ਤੇ ਲਸ਼ਕਰ-ਏ-ਖਾਲਸਾ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਇਕ ਮੈਸੇਜ ਵਿਚ ਕਿਹਾ ਕਿ ਉਹ ਆਪਣੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਜਾਵੇ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਅਖੀਰ ਵਿਚ ਮੈਸੇਜ ਕਰਨ ਵਾਲਾ ਆਪਣੇ ਆਪ ਨੂੰ ਲਸ਼ਕਰ-ਏ-ਖਾਲਸਾ ਦਾ ਬੁਲਾਰਾ ਦੱਸ ਰਿਹਾ ਹੈ, ਪਹਿਲਾਂ ਤਾਂ ਉਸ ਨੇ ਇਸ ਨੂੰ ਮਜ਼ਾਕ ਸਮਝਿਆ, ਪਰ ਫਿਰ ਤੋਂ ਉਸ ਦੇ ਮੋਬਾਈਲ ‘ਤੇ ਇਕ ਗਲਤ ਮੈਸੇਜ ਅਤੇ ਕਾਲ ਆਈ, ਜਿਸ ਦਾ ਉਸ ਨੇ ਜਵਾਬ ਨਹੀਂ ਦਿੱਤਾ। ਉਸ ਨੂੰ ਖਾਲਿਸਤਾਨ ਦਾ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ ਅਤੇ ਇਸ ਦੀ ਇੱਕ ਵੀਡੀਓ ਵੀ ਭੇਜੀ ਗਈ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਡਿੱਗਣ ਨਾਲ ਭਾਰਤੀ ਅਰਬਤੀਆਂ ਨੂੰ ਵੱਡਾ ਝਟਕਾ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ‘ਚ ਭਾਰੀ ਗਿਰਾਵਟ
ਦੱਸ ਦੇਈਏ ਕਿ ਭਾਜਪਾ ਨੇਤਾ ਇਸ ਵੇਲੇ ਹਿਮਾਚਲ ਵਿੱਚ ਕਿਸੇ ਕੰਮ ਲਈ ਗਏ ਹੋਏ ਹਨ, ਜਿਸ ਕਰਕੇ ਉਨ੍ਹਾਂ ਨੇ ਸ਼ਿਕਾਇਤ ਮੇਲ ਕੀਤੀ ਹੈ ਅਤੇ ਉਹ ਅੱਜ ਜਲੰਧਰ ਵਾਪਿਸ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: