ਭਾਜਪਾ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਲਈ ਆਪਣੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਭਾਜਪਾ ਨੇ ਬਿਧੂਨਾ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਵਿਨੇ ਸ਼ਾਕਯ ਦੇ ਸਮਾਜਵਾਦੀ ਪਾਰਟੀ ਵਿਚ ਜਾਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਰੀਆ ਸ਼ਾਕਯ ਨੂੰ ਹੀ ਪਿਤਾ ਖਿਲਾਫ ਮੈਦਾਨ ਵਿਚ ਉਤਾਰ ਦਿੱਤਾ ਹੈ। ਭਾਜਪਾ ਦੇ ਇਸ ਦਾਅ ਨਾਲ ਬਿਧੂਨਾ ਵਿਧਾਨ ਸਭਾ ਸੀਟ ਤੋਂ ਮੁਕਾਬਲਾ ਦਿਲਚਸਪ ਹੋ ਗਿਆ ਹੈ ਕਿਉਂਕਿ ਹੁਣ ਇਥੇ ਭਾਜਪਾ-ਸਪਾ ਦੇ ਨਾਂ ਤੋਂ ਟੱਕਰ ਨਹੀਂ ਸਗੋਂ ਬਾਪ-ਬੇਟੀ ਵਿਚ ਹੀ ਟੱਕਰ ਹੋਵੇਗੀ।
ਬਿਧੁਨਾ ਤੋਂ ਵਿਧਾਇਕ ਵਿਨੇ ਸ਼ਾਕਯ ਦੀ ਬੇਟੀ ਰੀਆ ਸ਼ਾਕਯ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਆਪਣੀ ਮਰਜ਼ੀ ਨਾਲ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਨਹੀਂ ਹੋਏ ਹਨ। ਜੋ ਹੋਇਆ ਉਸ ਵਿਚ ਮੇਰੇ ਪਿਤਾ ਦੀ ਕੋਈ ਮਰਜ਼ੀ ਨਹੀਂ ਹੈ। ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਮੇਰੇ ਚਾਚਾ ਜੀ ਸੁਆਰਥੀ ਹਨ ਤੇ ਇਸ ਦਾ ਫਇਦਾ ਉਨ੍ਹਾਂ ਨੇ ਚੁੱਕਿਆ ਤੇ ਪਿਤਾ ਨੂੰ ਭਾਜਪਾ ਤੋਂ ਸਪਾ ਵਿਚ ਸ਼ਾਮਲ ਕਰਾ ਦਿੱਤਾ ਜਦੋਂ ਕਿ ਇਸ ਵਾਰ ਚੋਣ ਲੜਨ ਤੋਂ ਪਿਤਾ ਜੀ ਨੇ ਪਹਿਲਾਂ ਹੀ ਮਨ੍ਹਾ ਕਰ ਦਿੱਤਾ ਸੀ।
ਰੀਆ ਸ਼ਾਕਯ ਨੇ ਕਿਹਾ ਕਿ ਮੈਨੂੰ ਮੇਰੇ ਪਿਤਾ ਨਾਲ ਮਿਲਣ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੇਰੀ ਤੇ ਮੇਰੇ ਭਰਾ ਸਿਧਾਰਥ ਦੀ ਨਿਸ਼ਠਾ ਭਾਜਪਾ ਨਾਲ ਹੈ। ਮੰਗਲਵਾਰ ਨੂੰ ਕਥਿਤ ਤੌਰ ‘ਤੇ ਆਪਣੇ ਚਾਚਾ ਤੇ ਦਾਦੀ ‘ਤੇ ਉਨ੍ਹਾਂ ਦੇ ਪਿਤਾ ਨੂੰ ਲੈ ਜਾਣ ਦਾ ਦੋਸ਼ ਲਗਾਉਂਦੇ ਹੋਏ ਇਕ ਵੀਡੀਓ ਵਾਇਰਲ ਕੀਤਾ ਸੀ ਅਤੇ ਸੂਬਾ ਸਰਕਾਰ ਤੋਂ ਉਨ੍ਹਾਂ ਦੇ ਪਿਤਾ ਦੀ ਜਾਂਚ ਤੇ ਪਰਿਵਾਰ ਨੂੰ ਫਿਰ ਤੋਂ ਮਿਲਾਉਣ ਦੀ ਅਪੀਲ ਕੀਤੀ ਸੀ। ਰੀਆ ਨੇ ਕਿਹਾ ਕਿ ਮੇਰੇ ਪਿਤਾ ਦੀ ਤਬੀਅਤ ਠੀਕ ਨਹੀਂ ਹੈ। ਅਸੀਂ ਇਲਾਕੇ ਵਿਚ ਭਾਜਪਾ ਲਈ ਕੰਮ ਕਰ ਰਹੇ ਹਾਂ ਪਰ ਸਾਡੇ ਚਾਚਾ ਜੀ ਮੇਰੇ ਪਿਤਾ ਨੂੰ ਲਖਨਊ ਲੈ ਗਏ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਮੈਂ ਸਰਕਾਰ ਤੋਂ ਮੇਰੇ ਪਿਤਾ ਦੇ ਟਿਕਾਣੇ ਦਾ ਪਤਾ ਲਗਾਉਣ ਵਿਚ ਸਾਡੀ ਮਦਦ ਕਰਨ ਦੀ ਅਪੀਲ ਕਰਦੀ ਹਾਂ। ਉਸ ਨੇ ਵੀਡੀਓ ਵਿਚ ਇਹ ਵੀ ਕਿਹਾ ਕਿ ਮੇਰੇ ਪਿਤਾ ਨੂੰ 1 ਮਈ 2018 ਵਿਚ ਬ੍ਰੇਨ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਐੱਸਜੀਪੀਜੀਆਈ ਵਿਚ ਭਰਤੀ ਕਰਵਾਇਆ ਗਿਆ ਸੀ। ਮੇਰੇ ਪਿਤਾ ਜੀ ਸਪੱਸ਼ਟ ਤੌਰ ‘ਤੇ ਬੋਲ ਨਹੀਂ ਪਾਉਂਦੇ ਹਨ ਤੇ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੇ ਸੋਚਣ ਦੀ ਸ਼ਕਤੀ ਵੀ ਘੱਟ ਹੋ ਗਈ ਹੈ।