ਭਾਜਪਾ ਸਾਂਸਦ ਪ੍ਰਗਿਆ ਸਿੰਘ ਠਾਕੁਰ ਨੇ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਹਥਿਆਰ ਰੱਖਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਮਾਣ ‘ਤੇ ਹਮਲਾ ਕਰਨ ਵਾਲਿਆਂ ਨੂੰ ਜਵਾਬ ਦੇਣ ਦਾ ਅਧਿਕਾਰ ਹੈ। ਇਹ ਵਿਵਾਦਿਤ ਬਿਆਨ ਉਨ੍ਹਾਂ ਨੇ ਕਰਨਾਟਕ ਵਿਚ ਦਿੱਤਾ।
ਭਾਜਪਾ ਸਾਂਸਦ ਨੇ ਕਿਹਾ ਕਿ ਆਪਣੇ ਘਰ ਵਿਚ ਹਥਿਆਰ ਰੱਖੋ। ਕੁਝ ਨਹੀਂ ਤਾਂ ਘੱਟ ਤੋਂ ਘੱਟ ਸਬਜ਼ੀਆਂ ਕੱਟਣ ਵਾਲੇ ਚਾਕੂ ਤੇਜ਼ ਰੱਖੋ। ਪਤਾ ਨਹੀਂ ਕੀ ਹਾਲਾਤ ਪੈਦਾ ਹੋ ਜਾਣ। ਜੇਕਰ ਕੋਈ ਸਾਡੇ ਘਰ ਵਿਚ ਘੁਸਪੈਠ ਕਰਦਾ ਹੈ ਤੇ ਸਾਡੇ ‘ਤੇ ਹਮਲਾ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦੇਣਾ ਸਾਡਾ ਅਧਿਕਾਰ ਹੈ।
ਪ੍ਰਗਿਆ ਠਾਕੁਰ ਨੇ ਲਵ-ਜਿਹਾਦ ‘ਤੇ ਕਿਹਾ ਕਿ ਉਨ੍ਹਾਂ ਕੋਲ ਜਿਹਾਦ ਦੀ ਪ੍ਰੰਪਲਾ ਹੈ ਪਰ ਕੁਝ ਨਹੀਂ ਹੈ ਤਾਂ ਉਹ ਲਵ-ਜਿਹਾਦ ਕਰਦੇ ਹਨ। ਜੇਕਰ ਉਹ ਪਿਆਰ ਵੀ ਕਰਦੇ ਹਨ ਤਾਂ ਉਸ ਵਿਚ ਵੀ ਜੇਹਾਦ ਕਰਦੇ ਹਨ। ਅਸੀਂ ਵੀ ਪਿਾਰ ਕਰਦੇ ਹਾਂ ਭਗਵਾਨ ਨਾਲ ਪਿਆਰ ਕਰਦੇ ਹਾਂ, ਇਕ ਸੰਨਿਆਸੀ ਆਪਣੇ ਭਗਵਾਨ ਨਾਲ ਪਿਆਰ ਕਰਦਾ ਹੈ।
ਇਹ ਵੀ ਪੜ੍ਹੋ : ਸਮੁੰਦਰੀ ਰਸਤੇ ਤੋਂ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, 300 ਕਰੋੜ ਦੀ ਡਰੱਗਸ ਤੇ ਹਥਿਆਰਾਂ ਸਣੇ 10 ਗ੍ਰਿਫਤਾਰ
ਸੰਨਿਆਸੀ ਮੁਤਾਬਕ ਜਦੋਂ ਤੱਕ ਸਾਰੇ ਅਤਿਆਚਾਰੀ ਤੇ ਪਾਪੀ ਲੋਕਾਂ ਨੂੰ ਹਟਾ ਨਹੀਂ ਦਿੱਤਾ ਜਾਂਦਾ ਹੈ ਉਦੋਂ ਤੱਕ ਪ੍ਰਮਾਤਮਾ ਵੱਲੋਂ ਬਣਾਈ ਗਈ ਇਸ ਦੁਨੀਆ ਵਿਚ ਪ੍ਰੇਮ ਦੀ ਸੱਚੀ ਪਰਿਭਾਸ਼ਾ ਜੀਵਤ ਨਹੀਂ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਲਵ-ਜੇਹਾਦ ਵਿਚ ਸ਼ਾਮਲ ਲੋਕਾਂ ਨੂੰ ਉਸੇ ਤਰ੍ਹਾਂ ਜਵਾਬ ਦਿਓ। ਆਪਣੀਆਂ ਕੁੜੀਆਂ ਨੂੰ ਸੁਰੱਖਿਅਤ ਰੱਖੋ ਤੇ ਸੰਸਕਾਰਿਤ ਕਰੋ। ਆਪਣੇ ਘਰ ਵਿਚ ਹਥਿਆਰ ਰੱਖੋ।
ਉਨ੍ਹਾਂ ਨੇ ਚਾਕੂ ਨਾਲ ਸਾਡੀ ਹਰਸ਼ਾ ਨੂੰ ਗੋਦਿਆ। ਉਨ੍ਹਾਂ ਨੇ ਚਾਕੂ ਨਾਲ ਸਾਡੇ ਹਿੰਦੂ ਵੀਰਾਂ, ਬਜਰੰਗ ਦਲ ਭਾਜਪਾ, ਯੁਵਾ ਮੋਰਚਾ ਦੇ ਵਰਕਰਾਂ ਨੂੰ ਗੋਦਿਆ ਹੈ। ਅਸੀਂ ਵੀ ਸਬਜ਼ੀ ਕੱਟਣ ਵਾਲਾ ਚਾਕੂ ਤੇਜ਼ ਰੱਖੀਏ। ਪਤਾ ਨਹੀਂ ਕਦੋਂ ਲੋੜ ਪੈ ਜਾਵੇ। ਜਦੋਂ ਸਾਡੀ ਸਬਜ਼ੀ ਚੰਗੀ ਤਰ੍ਹਾਂ ਕੱਟੇਗੀ ਤਾਂ ਨਿਸ਼ਚਿਤ ਤੌਰ ‘ਤੇ ਮੂੰਹ ਤੇ ਸਿਰ ਵੀ ਚੰਗੀ ਤਰ੍ਹਾਂ ਕੱਟਣਗੇ।