ਭਾਜਪਾ ਸਾਂਸਦ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਭਾਜਪਾ ਸਾਂਸਦ ਜਾਇਸਵਾਲ ਨੇ ਰਾਹੁਲ ਗਾਂਧੀ ‘ਤੇ ਨਿੱਜੀ ਹਮਲਾ ਕੀਤਾ। ਜਾਇਸਵਾਲ ਨੇ ਕਿਹਾ ਕਿ ‘ਇਕ ਵਿਦੇਸ਼ੀ ਮਹਿਲਾ ਤੋਂ ਪੈਦਾ ਹੋਇਆ ਵਿਅਕਤੀ ਕਦੇ ਵੀ ਦੇਸ਼ਭਗਤ ਨਹੀਂ ਹੋ ਸਕਦਾ ਹੈ।’
ਭੋਪਾਲ ਤੋਂ ਭਾਜਪਾ ਸਾਂਸਦ ਪ੍ਰਗਿਆ ਸਿੰਘ ਠਾਕੁਰ ਨੇ ਵੀ ਇਸੇ ਮਹੀਨੇ ਇਸੇ ਤਰ੍ਹਾਂ ਦੀ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਰਾਹੁਲ ਨੂੰ ਦੇਸ਼ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਤੇ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਰਾਹੁਲ ਗਾਂਧੀ ਭਾਰਤ ਤੋਂ ਨਹੀਂ ਹਨ।
ਇਹ ਵੀ ਪੜ੍ਹੋ : ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ ਹਥਿਆਰਾਂ ਸਣੇ 2 ਪੈਕੇਟਾਂ ‘ਚ ਕਰੋੜਾਂ ਦੀ ਹੈਰੋਇਨ ਜ਼ਬਤ
ਰਾਹੁਲ ਗਾਂਧੀ ਦੀ ਲੰਦਨ ਵਿਚ ਭਾਰਤੀ ਲੋਕਤੰਤਰ ‘ਤੇ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕਰਦੇ ਹੋਏ ਭਾਜਪਾ ਸੰਸਦ ਸੰਜੇ ਜਾਇਸਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਵਿਦੇਸ਼ਾਂ ਵਿਚ ਦੇਸ਼ ਦਾ ਅਪਮਾਨ ਕੀਤਾ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਸਾਡਾ ਲੋਕਤੰਤਰ, ਅਦਾਲਤਾਂ ਤੇ ਪੱਤਰਕਾਰ ਸਾਰੇ ਗਲਤ ਹਨ ਤਾਂ ਇਹ ਸਪੱਸ਼ਟ ਹੈ ਕਿ ਤੁਸੀਂ ਭਾਰਤ ‘ਤੇ ਭਰੋਸਾ ਨਹੀਂ ਕਰਦੇ ਹੋ।
ਜਾਇਸਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਪੀਐੱਮ ਮੋਦੀ ਤੋਂ ਪ੍ਰੇਸ਼ਾਨ ਹਨ ਕਿਉਂਕਿ ਉਹ ਖੁਦ ਨੂੰ ਰਾਜਕੁਾਰ ਮੰਨਦੇ ਹਨ ਤੇ ਪੀਐੱਮ ਪਿਛਲੇ ਦੋ ਕਾਰਜਕਾਲ ਤੋਂ ਬਹੁਮਤ ਦੀ ਸਰਕਾਰ ਬਣਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: