ਪੰਜਾਬ ਵਿੱਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਹੀ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀ ਹੈ।
ਵੀਡੀਓ ਵਿੱਚ ਅਸ਼ਵਨੀ ਸ਼ਰਮਾ ਕਹਿ ਰਹੇ ਹਨ ਕਿ ਭਾਜਪਾ ਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ ਪਰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਈਓ। ‘ਆਪ’ ਨੂੰ ਵੋਟ ਦੇਣ ਦਾ ਮਤਲਬ ਅੱਤਵਾਦ ਨੂੰ ਵੋਟ ਪਾਉਣਾ ਹੈ, ਪੰਜਾਬ ਨੂੰ ਤੋੜਨ ਵਾਲਿਆਂ ਨੂੰ ਵੋਟ ਪਾਉਣਾ ਹੈ।
ਵੀਡੀਓ ਵਿੱਚ ਅਸ਼ਵਨੀ ਸ਼ਰਮਾ ਕਹਿ ਰਹੇ ਹਨ ਕਿ ਜੇ ਕੋਈ ‘ਆਪ’ ਨੂੰ ਵੋਟ ਪਾਉਂਦਾ ਹੈ ਤਾਂ ਇਸ ਦਾ ਮਤਲਬ ਉਹ ਦੇਸ਼ ਤੇ ਪੰਜਾਬ ਨਾਲ ਗੱਦਾਰੀ ਕਰੇਗਾ। ਜੇ ਸਾਨੂੰ ਵੋਟ ਨਹੀਂ ਪਾਉਣਾ ਤਾਂ ਕਾਂਗਰਸ ਨੂੰ ਪਾ ਦਿਓ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਦੇਸ਼ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਵੋਟ ਪਾ ਦਿਓਗੇ?
ਦੱਸ ਦੇਈਏ ਕਿ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਚੋਣਾਂ ਲੜ ਰਹੇ ਹਨ। ਜਿਵੇਂ ਹੀ ਉਨ੍ਹਾਂ ਦੀ ਇਹ ਵੀਡੀਓ ਵਾਇਰਲ ਹੋਈ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ। ਹਾਲਾਂਕਿ ਵੀਡੀਓ ਵਾਇਰਲ ਹੋਣ ਪਿੱਛੋਂ ਅਸ਼ਵਨੀ ਸ਼ਰਮਾ ਨੇ ਸਫਾਈ ਦਿੱਤੀ ਕਿ ਉਨ੍ਹਾਂ ਦੇ ਲਈ ਕਾਂਗਰਸ ਤੇ ‘ਆਪ’ ਇੱਕੋ ਜਿਹੀਆਂ ਹਨ। ਉਨ੍ਹਾਂ ਦੀ ਨੁੱਕੜ ਸਭਾ ਦੇ ਵੀਡੀਓ ਨੂੰ ਤੋੜ-ਮਰੋੜ ਕੋ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਵਿਰੋਧੀਆਂ ਵੱਲੋਂ ਕੀਤੀ ਗਈ ਸਿਆਸਤ ਕਰਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: