ਇੰਗਲਿਸ਼ ਚੈਨਲ ਵਿਚ ਇਕ ਕਿਸ਼ਤੀ ਪਲਟ ਗਈ ਜਿਸ ਨਾਲ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ 2 ਲੋਕ ਲਾਪਤਾ ਹਨ। ਹਾਦਸੇ ਵਿਚ ਬਚੇ ਲੋਕਾਂ ਮੁਤਾਬਕ ਕਿਸ਼ਤੀ ਵਿਚ 65 ਲੋਕ ਸਵਾਰ ਸਨ। ਬ੍ਰਿਟੇਨ ਦੀ ਗ੍ਰਹਿ ਸਕੱਤਰ ਬ੍ਰੇਵਰਮੈਨ ਤੇ ਫਰਾਂਸ ਦੀ ਪ੍ਰਧਾਨ ਮੰਤਰੀ ਬੋਰਨ ਨੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਮੇਅਰ ਫ੍ਰੈਂਕ ਡੇਰਸਿਨ ਨੇ ਟਵੀਟ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੈਲਾਇਸ/ਵਿਸੈਂਟ ਕਿਨਾਰੇ ‘ਤੇ ਇਕ ਹੋਰ ਹਾਦਸਾ ਹੋ ਗਿਆ। ਹਾਦਸੇ ਵਿਚ ਕਈ ਪ੍ਰਵਾਸੀ ਡੁੱਬ ਗਏ ਹਨ। ਇੰਗਲਿਸ਼ ਚੈਨਲ ‘ਤੇ ਆਏ ਦਿਨ ਹੋਏ ਹਾਦਸਿਆਂ ਕਾਰਨ ਮੇਅਰ ਨੇ ਟਵੀਟ ਕਰਕੇ ਕਿਹਾ ਕਿ ਸਾਨੂੰ ਇਕ ਦਿਨ ਚੈਨਸ ਤੇ ਭੂਮੱਧ ਸਾਗਰ ਵਿਚ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਨੂੰ ਰਿਕਾਰਡ ਕਰਨਾ ਬੰਦ ਕਰਨਾ ਪਵੇਗਾ। ਹਾਦਸੇ ਦੇ ਪੀੜਤ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਵਿਚ ਲਗਭਗ 65 ਲੋਕ ਸਵਾਰ ਸਨ। 20 ਤੋਂ ਜ਼ਿਆਦਾ ਲੋਕਾਂ ਨੂੰ ਬ੍ਰਿਟਿਸ਼ ਅਧਿਕਾਰੀ ਡੋਵਰ ਲੈ ਗਏ ਹਨ।
ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਵੱਲ ਵਧਿਆ ਭਾਖੜਾ ਡੈਮ ਦੇ ਪਾਣੀ ਦਾ ਪੱਧਰ, ਮੁੜ ਖੋਲ੍ਹੇ ਗਏ ਫਲੱਡ ਗੇਟ
ਫਰਾਂਸ ਦੀ ਪ੍ਰਧਾਨ ਮੰਤਰੀ ਏਲਿਜਾਬੇਥ ਬੋਰਨ ਨੇ ਵੀ ਮਾਮਲੇ ਵਿਚ ਇਕ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਪ੍ਰਤੀ ਮੇਰੀ ਹਮਦਰਦੀ ਹੈ। ਮੈਂ ਫਰਾਂਸੀਸੀ ਜਲ ਸੈਨਾ ਦੀ ਵਚਨਬੱਧਤਾ ਨੂੰ ਸਲਾਮ ਕਰਦੀ ਹਾਂ। ਇਨ੍ਹਾਂ ਨੇ ਲਗਭਗ 50 ਲੋਕਾਂ ਦੀ ਜਾਨ ਬਚਾਈ ਹੈ। ਲੋਕਾਂ ਨਾਲ ਗੱਲਬਾਤ ਤੇ ਹਾਲ-ਚਾਲ ਜਾਣਨ ਲਈ ਫਰਾਂਸੀਸੀ ਰਾਜ ਸਕੱਤਰ ਹਰਵੇ ਬਰਵਿਲ ਘਟਨਾ ਵਾਲੀ ਥਾਂ ‘ਤੇ ਪਹੁੰਚੇ ਹਨ।
ਵੀਡੀਓ ਲਈ ਕਲਿੱਕ ਕਰੋ -: