ਮੈਡੀਕਲ ਫੀਲਡ ਵਿੱਚ ਇੱਕ ਹੈਰਾਨ ਕਰਨ ਵਾਲਾ ਕੇਸ ਸਾਹਮਣੇ ਆਇਆ ਹੈ। ਜਿਥੇ ਇੱਕ 29 ਸਾਲ ਦੇ ਨੌਜਵਾਨ ਦਾ ਸਰੀਰ ਹੌਲੀ-ਹੌਲੀ ਪੱਥਰ ਬਣਦਾ ਜਾ ਰਿਹਾ ਹੈ। ਇਹ ਇੰਨੀ ਅਜੀਬ ਬੀਮਾਰੀ ਹੈ ਕਿ ਡਾਕਟਰ ਵੀ ਹੈਰਾਨ ਹੈ। ਇਹ ਮਾਮਲਾ ਨਿਊਯਾਰਕ ਦਾ ਹੈ। ਜੋਅ ਸੂਚ ਨਾਂ ਦੇ ਨੌਜਵਾਨ ਦਾ ਸਰੀਰ ਹੌਲੀ-ਹੌਲੀ ਪੱਥੜ ਵਰਗਾ ਹੁੰਦਾ ਜਾ ਰਿਹਾ ਹੈ। ਇਹ ਇੱਕ ਤਰ੍ਹਾਂ ਦਾ ਸਿੰਡਰੋਮ ਹੈ, ਜਿਸ ਨੂੰ ਫਾਇਬ੍ਰੋਡਿਸਪਲਾਸੀਆ ਆਸਿਫਿਕਨਸ ਪ੍ਰੋਗ੍ਰੇਸਿਵਾ (FOP) ਕਹਿੰਦੇ ਹਨ। ਇਸ ਬੀਮਾਰੀ ਵਿੱਚ ਤੁਰਨਾ-ਫਿਰਨਾ ਵੀ ਨਹੀਂ ਹੋ ਪਾਉਂਦਾ ਹੈ। ਡਾਕਟਰ ਇਸ ਨੂੰ ਜੇਨੇਟਿਕ ਬੀਮਾਰੀ ਦੱਸਦੇ ਹਨ ਪਰ ਇਹ ਇੰਨਾ ਰੇਅਰ ਹੈ ਕਿ 2 ਮਿਲੀਅਨ ਲੋਕਾਂ ਵਿਚੋਂ ਕਿਸੇ ਇੱਕ ਨੂੰ ਹੁੰਦੀ ਹੈ।
ਜੋਅ ਨੇ ਆਪਣੇ ਯੂਟਿਊਬ ਚੈਨਲ ‘ਤੇ ਆਪਣੀ ਬੀਮਾਰੀ ਬਾਰੇ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਦੁਨੀਆ ਵਿੱਚ ਸਿਰਫ 800 ਲੋਕ ਹੀ ਇਸ ਸਿੰਡਰੋਮ ਦੀ ਲਪੇਟ ਵਿੱਚ ਆਏ ਹਨ। ਅਜੇ ਤੱਕ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਮਿਲ ਸਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ-ਜਦੋਂ ਉਨ੍ਹਾਂ ਦੀਆਂ ਹੱਡੀਆਂ ਵਧਦੀਆਂ ਹਨ, ਉਨ੍ਹਾਂ ਨੂੰ ਅਜਿਹੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਦੇ ਸਰੀਰ ਵਿੱਚ ਚਾਕੂ ਘੋਪਿਆ ਜਾ ਰਿਹਾ ਹੈ।
ਸਟੋਨ ਮੈਨ ਸਿੰਡਰੋਮ ਇੱਕ ਜੇਨੇਟਿਕ ਬੀਮਾਰੀ ਹੈ, ਜਿਸ ਵਿੱਚ ਮਾਸਪੇਸ਼ੀਆ, ਲਿਗਾਮੇਂਟਸ ਅਤੇ ਟੇਂਡਨ ਹੌਲੀ-ਹੌਲੀ ਹੱਡੀਆਂ ਵਿੱਚ ਬਦਲ ਜਾਂਦੇ ਹਨ ਜਿਸ ਨਾਲ ਇਨਸਾਨ ਦਾ ਤੁਰਨਾ-ਫਿਰਨਾ ਮੁਸ਼ਕਲ ਹੋ ਜਾਂਦਾ ਹੈ।
ਇਸ ਸਿੰਡਰੋਮ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਪਰ ਇਸ ਸਮੱਸਿਆ ਨੂੰ ਆਮ ਲੋਕ ਨਹੀਂ ਜਾਣਦੇ ਇਸ ਲਈ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਇਸ ਨੂੰ ਨਵਜੰਮੇ ਬੱਚੇ ਦੇ ਪੈਰ ਦੀਆਂ ਉਂਗਲੀਆਂ ਤੇ ਅੰਗੂਠੇ ਦੀਆਂ ਬਾਰੀਕੀਆਂ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਲੱਛਣ ਵੱਧ ਗੰਭੀਰ ਹੋ ਜਾਂਦੇ ਹਨ। ਟਿਸ਼ੂਜ਼ ਹੌਲੀ-ਹੌਲੀ ਧੜ, ਪਿੱਠ, ਚੂਹਲਿਆਂ ਤੇ ਅੰਗਾਂ ਤੱਕ ਹੇਠਾਂ ਵੱਲ ਆਪਣਾ ਬਣਾਉਂਦੇ ਰਹਿੰਦੇ ਹਨ। ਜਦੋਂ ਤੱਕ ਇਨਸਾਨ ਦਾ ਪੂਰੀ ਤਰ੍ਹਾ ਤੁਰਨਾ-ਫਿਰਨਾ ਨਾ ਬੰਦ ਕਰ ਦੇਵੇ, ਹੁਣ ਤੱਕ ਅਜਿਹਾ ਹੁੰਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਵੈਗਨਰ ਆਰਮੀ ਦਾ ਰੂਸ ਖਿਲਾਫ਼ ਵਿਦਰੋਹ ਖ਼ਤਮ, ਬੇਲਾਰੂਸ ਦੇ ਰਾਸ਼ਟਰਪਤੀ ਨੇ ਕਰਵਾਈ ਡੀਲ
ਸਟੋਨਮੈਨ ਸਿੰਡਰੋਮ ਇੱਕ ਜੈਨੇਟਿਕ ਅਤੇ ਲਾਇਲਾਜ ਬੀਮਾਰੀ ਹੈ। ਹੱਡੀ ਨੂੰ ਹਟਾਉਣ ਤੋਂ ਸਿਰਫ ਨਵੀਂ ਅਤੇ ਜ਼ਿਆਦਾ ਦਰਦਨਾਕ ਹੇਟਰੋਟੋਪਿਕ ਹੱਡੀਆਂ ਡੇਵਲਪ ਹੋਣਗੀਆਂ। ਮੈਡੀਕਲ ਸਾਇੰਸ ਨੇ ਕੁਝ ਦਵਾਈਆਂ ਲੱਭੀਆਂ ਹਨ, ਜਿਸ ਨਾਲ ਹੱਡੀਆਂ ਦੀ ਗ੍ਰੋਥ ਨੂੰ ਹੌਲੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਕਾਰਗਰ ਹੈ ਜਾਂ ਨਹੀਂ, ਇਸ ‘ਤੇ ਸਵਾਲ ਉਠਦਾ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: