ਲੁਧਿਆਣਾ ਦੇ ਕਸਬੇ ਦੋਰਾਹਾ ਵਿਚ ਸਟੀਲ ਫੈਕਟਰੀ ਵਿਚ ਬਾਇਲਰ ਫਟ ਗਿਆ। ਹਾਦਸੇ ਵਿਚ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿੱਧੂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਰਾਮਪੁਰ ਰੋਡ ਸਥਿਤ ਗ੍ਰੇਟ ਇੰਡੀਆ ਸਟੀਲ ਫੈਕਟਰੀ ਦੀ ਹੈ।
ਮ੍ਰਿਤਕਾਂ ਦੀ ਪਛਾਣ ਵਿਨੇ ਤੇ ਰਾਹੁਲ ਵਜੋਂ ਹੋਈ ਹੈ ਜਿਸ ਸਮੇਂ ਬਾਇਲਰ ਫਟਿਆ ਉਸ ਸਮੇਂ ਮਜ਼ਦੂਰ ਆਪਣੇ ਕਮਰੇ ਵਿਚ ਆਰਾਮ ਕਰ ਰਹੇ ਸਨ। ਧਮਾਕਾ ਹੋਣ ਦੇ ਬਾਅਦ ਚਾਰੋਂ ਪਾਸੇ ਹਨ੍ਹੇਰਾ ਛਾ ਗਿਆ। ਤੁਰੰਤ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਦਿੱਤੀ। ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਤੁਰੰਤ ਟੀਮਾਂ ਨੇ ਰੈਸਕਿਊ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਫੈਕਟਰੀ ਵਿਚ ਕੰਮ ਕਰ ਰਹੇ ਮੁਲਾਜ਼ਮ ਨੇ ਦੱਸਿਆ ਕਿ 6 ਤੋਂ 7 ਲੋਕ ਕੰਮ ਕਰ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ। 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 4 ਲੋਕਾਂ ਨੂੰ ਹਸਪਤਾਲ ਭੇਜਿਆ ਹੈ। ਹਾਦਸੇ ਕਿਸ ਵਜ੍ਹਾ ਨਾਲ ਹੋਇਆ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਜ਼ਖਮੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਪੈਰਾਂ ਵਿਚ ਸੱਟ ਲੱਗੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਵਿਗੜੇ ਹਾਲਾਤ, ਅੱਤਵਾਦ ਵਿਰੋਧੀ ਸੈਂਟਰ ‘ਤੇ ਹੀ ਅੱਤਵਾਦੀਆਂ ਦਾ ਕਬਜ਼ਾ! ਅਫ਼ਸਰ ਕੈਦ ‘ਚ
ਥਾਣਾ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਵਿਚ ਰਮੇਸ਼ ਕੁਮਾਰ ਆਸ਼ੀਸ਼ ਕੁਮਾਰ, ਅਨਿਲ ਕੁਮਾਰ ਤੇ ਬਾਬੂ ਰਾਮ ਹੈ। ਜ਼ਖਮੀਆਂ ਨੂੰ ਸਿੱਧੂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: