ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੀ ਵੈਰ ਤੇ ਭੁਸਾਵਰ ਤਹਿਸੀਲਾਂ ਵਿਚ ਕਈ ਅਜਿਹੇ ਪਿੰਡ ਹਨ ਜਿਥੇ ਕਿਸਾਨ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲਾਂ ਦੀ ਸਿੰਚਾਈ ਲਈ ਜੋ ਬੋਰਵੈੱਲ ਲਗਾਏ ਗਏ ਹਨ, ਉਸ ਵਿਚੋਂ ਉਬਲਦਾ ਹੋਇਆ ਪਾਣੀ ਨਿਕਲਦਾ ਹੈ। ਬੋਰਵੈੱਲ ਵਿਚ ਇੰਨਾ ਗਰਮ ਪਾਣੀ ਨਿਕਲਦਾ ਹੈ ਕਿ ਉਸ ਨਾਲ ਚਾਹ ਜਾਂ ਚਾਵਲ ਵੀ ਬਣਾਏ ਜਾ ਸਕਦੇ ਹਨ। ਕਿਸਾਨ ਜੇਕਰ ਇਸ ਉਬਲਦੇ ਹੋਏ ਪਾਣੀ ਨਾਲ ਸਿੰਚਾਈ ਕਰਦੇ ਹਨ ਤਾਂ ਫਸਲਾਂ ਖਰਾਬ ਹੋਣ ਦੀ ਸ਼ੰਕਾ ਹੈ।
ਜਿਹੜੇ ਪਿੰਡਾਂ ਦੇ ਕਿਸਾਨ ਇਸ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਵਿਚ ਨਹਰਪੁਰ, ਸੁਹਾਰੀ, ਮਨੂੰ ਵਾਲੀ, ਕਰਬਾਨ, ਮੀਨਾ ਦੀ ਢਾਣੀ, ਹਰਿਹਰ ਦਾ ਨਗਲਾ, ਸਿਰਸ ਤੇ ਬਰੌਲੀ ਸ਼ਾਮਲ ਹਨ।ਕਿਸਾਨ ਆਪਣੀ ਫਸਲ ਵਿਚ ਸਿੰਚਾਈ ਕਰਨ ਤੋਂ ਪਹਿਲਾਂ ਬੋਰਵੈੱਲ ਵਿਚ ਉਬਲਦੇ ਹੋਏ ਪਾਣੀ ਨੂੰ ਪਹਿਲਾਂ ਟੈਂਕ ਵਿਚ ਠੰਡਾ ਕਰਦੇ ਹਨ ਫਿਰ ਸਿੰਚਾਈ ਲਈ ਇਸਤੇਮਾਲ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਖੇਤਰ ਵਿਚ ਕਈ ਜਗ੍ਹਾ ਜ਼ਮੀਨ ਦੇ ਅੰਦਰ ਸਲਫਰ ਹੈ, ਜਿਸ ਨਾਲ ਜ਼ਮੀਨ ਦਾ ਪਾਣੀ ਗਰਮ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਲਈ ਸਪੇਨ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦੀ ਸਿੰਚਾਈ ਲਈ ਜੋ ਬੋਰਵੈੱਲ ਲਗਾਏ ਗਏ ਹਨ ਉਨ੍ਹਾਂ ਵਿਚੋਂ ਇਕਦਮ ਗਰਮ ਪਾਣੀ ਨਿਕਲ ਰਿਹਾ ਹੈ। ਗਰਮ ਪਾਣੀ ਨੂੰ ਸਿੰਚਾਈ ਕਰਨ ਤੋਂ ਪਹਿਲਾਂ ਠੰਡਾ ਕਰਨਾ ਪੈਂਦਾ ਹੈ। ਇਸ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਸਾਡੀ ਇਸ ਪ੍ਰੇਸ਼ਾਨੀ ਬਾਰੇ ਨਾ ਤਾਂ ਸਥਾਨਕ ਵਿਧਾਇਕ ਤੇ ਨਾ ਹੀ ਸੰਸਦ ਸੁਣਦੇ ਹਨ ਤੇ ਨਾ ਹੀ ਹੁਣ ਤੱਕ ਸਰਕਾਰ ਨੇ ਸਾਡੀ ਕੋਈ ਮਦਦ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਰਮ ਪਾਣੀ ਤੋਂ ਸਾਰੇ ਪ੍ਰੇਸ਼ਾਨ ਹਨ ਤੇ ਖੇਤੀ ਵਿਚ ਦਿੱਕਤਾਂ ਆ ਰਹੀਆਂ ਹਨ। ਇੰਨਾ ਉਬਲਦਾ ਹੋਇਆ ਪਾਣੀ ਆਉਂਦਾ ਹੈ ਕਿ ਇਸ ਨੂੰ ਗਰਮ ਕੀਤੇ ਬਿਨਾਂ ਹੀ ਖਾਣਾ ਬਣਾਇਆ ਜਾ ਸਕਦਾ ਹੈ। ਇਸ ਪਾਣੀ ਵਿਚ ਚਾਹ ਵੀ ਬਣ ਸਕਦੀ ਹੈ ਤੇ ਅੰਡੇ ਵੀ ਉਬਲ ਸਕਦੇ ਹਨ। ਕਿਸਾਨਾਂ ਦੀ ਮੰਗ ਹੈ ਕਿ ਵਿਧਾਇਕ ਜਾਂ ਸਾਂਸਦ ਉਨ੍ਹਾਂ ਦੀ ਗੱਲ ਸੁਣਨ ਤੇ ਮਦਦ ਕਰਨ ਤਾਂ ਕਿ ਫਸਲਾਂ ਨੂੰ ਬਚਾਇਆ ਜਾ ਸਕੇ।