ਛੱਤੀਸਗੜ੍ਹ ਵਿਚ ਇਕ ਸ਼ਖਸ ਨੇ ਹੋਮ ਥੀਏਟਰ ਵਿਚ ਵਿਸਫੋਟਕ ਰੱਖ ਕੇ ਸਾਬਕਾ ਪ੍ਰੇਮਿਕਾ ਦੇ ਵਿਆਹ ਵਿਚ ਹੋਮ ਥੀਏਟਰ ਤੋਹਫੇ ਵਿਚ ਦੇ ਦਿੱਤਾ। ਬਾਅਦ ਵਿਚ ਹੋਮ ਥੀਏਟਰ ਵਿਚ ਹੋਏ ਬਲਾਸਟ ਨਾਲ ਨੌਜਵਾਨ ਦੀ ਸਾਬਕਾ ਗਰਲਫ੍ਰੈਂਡ ਦੇ ਪਤੀ ਸਣੇ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਕਬੀਰਧਾਮ ਜ਼ਿਲ੍ਹੇ ਦੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਇਸ ਬਲਾਸਟ ਵਿਚ ਚਾਰ ਹੋਰ ਲੋਕ ਵੀ ਜ਼ਖਮੀ ਹੋ ਗਏ। 30 ਮਾਰਚ ਨੂੰ ਵਿਆਹ ਵਿਚ ਮੁਲਜ਼ਮ ਨੇ ਇਹ ਮਿਊਜ਼ਿਕ ਸਿਸਟਮ ਤੋਹਫੇ ਵਿਚ ਦਿੱਤਾ ਸੀ।
ਜਿਸ ਕਮਰੇ ਵਿਚ ਹੋਮ ਥੀਏਟਰ ਬਲਾਸਟ ਹੋਇਆ ਹੈ ਉਸ ਕਮਰੇ ਵਿਚ ਧਮਾਕੇ ਦੀ ਵਜ੍ਹਾ ਨਾਲ ਕਮਰੇ ਦੀ ਦੀਵਾਰ ਤੇ ਛੱਤ ਵਿਚ ਵੀ ਦਰਾਰ ਪੈ ਗਈ। ਕਬੀਰਧਾਮ ਦੇ ਏਸੀਪੀ ਮਨੀਸ਼ਾ ਠਾਕੁਰ ਨੇ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਰੂ ਮਰਕਾਨ ਨਾਂ ਦੇ ਇਕ ਨੌਜਵਾਨ ਨੂੰ ਫੜਿਆ ਹੈ। ਉਹ ਮੱਧਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨ ਮਿਊਜ਼ਿਕ ਸਿਸਟਮ ਵਿਚ ਇਹ ਵਿਸਫੋਟਕ ਰੱਖਣ ਤੇ ਉਸ ਨੂੰ ਤੋਹਫੇ ਵਿਚ ਦੇਣ ਦੀ ਗੱਲ ਕਬੂਲ ਕੀਤੀ ਹੈ। ਅਸੀਂ ਇਸ ਗੱਲ ਦਾ ਵੀ ਪਤਾ ਲਗਾ ਰਹੇ ਹਾਂ ਕਿ ਉਸ ਨੂੰ ਵਿਸਫੋਟਕ ਕਿਥੋਂ ਮਿਲੇ।
ਘਟਨਾ ਰੇਂਗਾਖਾਰ ਪੁਲਿਸ ਥਾਣਾ ਇਲਾਕੇ ਦੇ ਚਮਾਰੀ ਪਿੰਡ ਦੀ ਹੈ। ਜਦੋਂ ਨਵਵਿਆਹੇ 22 ਸਾਲ ਦੇ ਹੇਮੇਂਦਰ ਮੇਰਾਵੀ ਨੇ ਮਿਊਜ਼ਿਕ ਸਿਸਟਮ ਦਾ ਸਵਿੱਚ ਆਨ ਕੀਤਾ ਤਾਂ ਮਿਊਜ਼ਿਕ ਸਿਸਟਮ ਵਿਚ ਧਮਾਕਾ ਹੋ ਗਿਆ। ਹੇਮੇਂਦਰ ਦੀ ਵਿਆਹ ਅੰਜਨਾ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ‘ਤੇ ਹਮਲਾ, 70 ਸਾਲਾ ਮਹਿਲਾ ਸਣੇ 2 ਲੋਕ ਜ਼ਖਮੀ
ਹੇਮੇਂਦਰ ਤੇ ਘਰ ਦੇ ਕੁਝ ਹੋਰ ਮੈਂਬਰ ਵਿਆਹ ਵਿਚ ਮਿਲੇ ਤੋਹਫਿਆਂ ਨੂੰ ਖੋਲ੍ਹ ਕੇ ਦੇਖ ਰਹੇ ਸਨ। ਇਸ ਦੌਰਾਨ ਕਮਰੇ ਵਿਚ ਘਰ ਦੇ ਕਈ ਹੋਰ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਜਦੋਂ ਹੇਮੇਂਦਰ ਨੇ ਮਿਊਜ਼ਿਕ ਸਿਸਟਮ ਆਨ ਕੀਤਾ ਤਾਂ ਵੱਡਾ ਧਮਾਕਾ ਹੋ ਗਿਆ। ਧਮਾਕਾ ਵਿਚ ਹੇਮੇਂਦਰ ਤੋਂ ਇਲਾਵਾ ਉਸ ਦੇ 30 ਸਾਲ ਦੇ ਵੱਡੇ ਭਰਾ ਰਾਜਕੁਮਾਰ ਦੀ ਵੀ ਮੌਤ ਹੋ ਗਈ। ਰਾਜਕੁਮਾਰ ਦੀ ਮੌਤ ਇਲਾਜ ਦੌਰਾਨ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: