ਬੀਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈਕਾ ਵਿਖੇ ਇਕ ਕਿਸਾਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਵ੍ਹੱਟਸਐਪ ਨੰਬਰ ਤੋਂ ਧਮਕੀ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਅਤੇ ਫਿਰੌਤੀ ਨਾ ਦੇਣ ਦੇ ਤੜਕਸਾਰ ਘਰ ਉੱਪਰ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ।
ਮਾਣਯੋਗ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐੱਸਪੀ ਬਾਘਾਪੁਰਾਣਾ ਸ਼ਮਸ਼ੇਰ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਵੱਲੋਂ ਇਸ ਟੀਮ ਨੂੰ 48 ਘੰਟਿਆਂ ਵਿੱਚ ਟਰੇਸ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸੰਬੰਧੀ ਜ਼ਿਲਾ ਪੁਲਿਸ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਆਂ ਚਲਾਉਣ ਵਿੱਚ ਸ਼ਿਕਾਇਤਕਰਤਾ ਤਰਲੋਚਨ ਸਿੰਘ ਦਾ ਮੁੱਢਲਾ ਹੱਥ ਸੀ ਅਤੇ ਪੁਲਿਸ ਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਸ਼ੱਕ ਹੋਇਆ ਸੀ ਅਤੇ ਉਸ ਤੋਂ ਬਾਅਦ ਪੁੱਛਗਿੱਛ ਕਰਨ ਉਪਰੰਤ ਸਾਰੀ ਸੱਚਾਈ ਸਾਹਮਣੇ ਆ ਗਈ ਅਤੇ ਦੋਸ਼ੀਆਂ ਵੱਲੋਂ ਵਰਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ।
ਇਸ ਸੰਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਸ੍ਰੀ ਗੁਲਜੀਤ ਸਿੰਘ ਖੁਰਾਣਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸ਼ਮਸ਼ੇਰ ਸਿੰਘ ਉਪ ਕਪਤਾਨ ਪੁਲਿਸ ( ਬਾਘਾਪੁਰਾਣਾ ) ਮੋਗਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਮਾਲਸਰ ਅਤੇ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਵੱਲੋਂ ਪਿੰਡ ਬੰਬੀਹਾ ਭਾਈ ਵਿਖੇ ਹੋਈ ਫਾਈਰਿੰਗ ਦੀ ਵਾਰਦਾਤ ਨੂੰ 48 ਘੰਟਿਆਂ ਵਿੱਚ ਟਰੇਸ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰਕੇ 03 ਦੋਸ਼ੀਆਂ ਨੂੰ 315 ਬੋਰ ਦੋਸੀ ਕੋਟਾ ਅਤੇ 32 ਬੋਰ ਰਿਵਾਲਵਰ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ । ਮਿਤੀ 20.01.2022 ਨੂੰ ਤਰਲੋਚਨ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬੰਬੀਹਾ ਭਾਈ ਨੇ ਪੁਲਿਸ – ਪਾਸ ਇਤਲਾਹ ਦਿੱਤੀ ਸੀ ਕਿ ਉਸਨੂੰ ਕੁੱਝ ਦਿਨ ਪਹਿਲਾਂ ਵਟਸਅੱਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀ ਦਿੱਤੀ ਗਈ ਸੀ ਅਤੇ ਅੱਜ ਸਵੇਰੇ ਲਗਭਗ 4 ਵਜੇ ਨਾ ਮਾਲੂਮ ਵਿਅਕਤੀਆਂ ਵੱਲੋਂ ਉਸਦੇ ਘਰ ਫਾਈਰਿੰਗ ਕੀਤੀ ਗਈ ਹੈ । ਜਿਸ ਸਬੰਧੀ ਮੁਕੱਦਮਾ ਨੰਬਰ 65 ਮਿਤੀ 2005.2022 ਅਧ 336,506,34 IPC 25-27-54-59 ਅਸਲਾ ਐਕਟ ਥਾਣਾ ਸਮਾਲਸਰ ਵਿਖੇ ਦਰਜ ਰਜਿਸਟਰ ਕੀਤਾ ਗਿਆ।ਜਿਸ ਤੋਂ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਵੱਲੋਂ ਵਾਰਦਾਤ ਨੂੰ ਟਰੇਸ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ।
ਸ੍ਰੀ ਸ਼ਮਸ਼ੇਰ ਸਿੰਘ ਉਪ ਕਪਤਾਨ ਪੁਲਿਸ ( ਬਾਘਾਪੁਰਾਣਾ ) ਮੋਗਾ , ਇੰਸ : ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਮਾਲਸਰ ਅਤੇ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਵੱਲੋਂ ਟੈਕਨੀਕਲ ਫਰਾਂਸਿਕ ਟੀਮ ਰਾਹੀਂ ਅਤੇ ਮਨੁੱਖੀ ਸੋਰਸਾਂ ਰਾਹੀਂ ਜਾਂਚ ਤੋਂ ਇਸ ਘਟਨਾ ਬਾਰੇ ਸ਼ੰਕਾ ਜ਼ਾਹਿਰ ਹੋਈ । ਜਿਸ ਤੋਂ ਮੁੱਦਈ ਤਰਲੋਚਨ ਸਿੰਘ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ।ਜਿਸਨੇ ਦੱਸਿਆ ਕਿ ਉਸ ਨੂੰ ਕੁੱਝ ਦਿਨ ਪਹਿਲਾਂ ਵਟਸਅੱਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀ ਆਈ ਸੀ ਅਤੇ ਉਸਨੇ ਆਪਣੇ ਨਾਂ ‘ਤੇ ਅਸਲਾ ਲਾਈਸੈਂਸ ਵੀ ਅਪਲਾਈ ਕੀਤਾ ਹੋਇਆ ਸੀ ਜਿਸਨੇ ਆਪਣਾ ਅਸਲਾ ਲਾਈਸੈਂਸ ਬਣਾਉਣ ਲਈ ਆਪਣੇ ਘਰ ਆਪ ਹੀ ਗੋਲੀਆਂ ਚਲਾਈਆਂ ਸਨ ਅਤੇ ਜਾਣ ਬੁੱਝ ਕੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਮੀਡੀਆ ਵਿੱਚ ਦਿੱਤਾ ਸੀ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਕੇਸ ਕਰਕੇ ਗੋਲਡੀ ਬਰਾੜ ਪੂਰੇ ਦੇਸ਼ ਵਿੱਚ ਮੀਡੀਆ ਦੀਆਂ ਸੁਰਖੀਆਂ ਵਿੱਚ ਹੈ ਅਤੇ ਅਫਸਰਾਂ ਵੱਲੋਂ ਉਸਨੂੰ ਜਾਨ ਦਾ ਖਤਰਾ ਹੋਣ ਦਾ ਸਮਝ ਕੇ ਉਸਦਾ ਅਸਲਾ ਲਾਈਸੈਂਸ ਬਣਾ ਦਿੱਤਾ ਜਾਵੇ । ਇਸ ਲਈ ਉਸ ਵੱਲੋਂ 32 ਬੋਰ ਰਿਵਾਲਵਰ ਆਪਣੇ ਦੋਸਤ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਰੇਸ਼ਮ ਸਿੰਘ ਵਾਸੀ ਬਰਗਾੜੀ ਪਾਸੋਂ ਅਤੇ 315 ਬੋਰ ਦਾ ਦੇਸੀ ਘੰਟਾ ਸੁਖਵੰਤ ਸਿੰਘ ਉਰਫ ਫੌਜੀ ਪੁੱਤਰ ਆਤਮਾ ਸਿੰਘ ਵਾਸੀ ਚੀਦਾ ਪਾਸੋਂ ਮੰਗਵਾਇਆ ਸੀ।ਸੁਖਵੰਤ ਸਿੰਘ ਉਰਫ ਫੌਜੀ ਉਕਤ ਨੇ ਆਪਣੀ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਇਹ ਕੱਟਾ ਜਗਮੀਤ ਸਿੰਘ ਉਰਫ ਜਗਮੀਤਾ ਪੁੱਤਰ ਜਗਸੀਰ ਸਿੰਘ ਵਾਸੀ ਚੁੰਨੀਆਂ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ ਪਾਸੋਂ ਲੈ ਕੇ ਆਇਆ ਹੈ । ਜਿਸ ਤੇ ਜਗਮੀਤ ਸਿੰਘ ਉਕਤ ਨੂੰ ਮੁਕਦਮਾ ਵਿਚ ਨਾਮਜ਼ਦ ਕੀਤਾ ਜਾ ਚੁੱਕਾ ਹੈ । ਹੁਣ ਤੱਕ ਤਿੰਨਾਂ ਦੋਸ਼ੀਆਂ ਤਰਲੋਚਨ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬੰਬੀਹਾ ਭਾਈ , ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਰੇਸਮ ਸਿੰਘ ਵਾਸੀ ਬਰਗਾੜੀ ਅਤੇ ਸੁਖਵੰਤ ਸਿੰਘ ਉਰਫ਼ ਫੌਜੀ ਪੁੱਤਰ ਆਤਮਾ ਸਿੰਘ ਵਾਸੀ ਚੀਦਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਗਮੀਤ ਸਿੰਘ ਉਕਤ ਦੀ ਗ੍ਰਿਫਤਾਰੀ ਬਾਕੀ ਹੈ । ਜਿਸ ਦੇ ਖਿਲਾਫ ਪਹਿਲਾ ਵੀ ਤਿੰਨ ਮੁਕੱਦਮੇ ਦਰਜ ਰਜਿਸਟਰ ਹਨ ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਬ੍ਰਾਮਦਗੀ ਵਿਚ 1 . 1 ਕੱਟਾ 315 ਬੋਰ + 02 ਰੌਂਦ ਜਿੰਦਾ । ਰਿਵਾਲਵਰ 32 ਬੋਰ + 07 ਰੌਂਦ ਜਿੰਦਾ 5 Hafe , ( IO , MI , Micromesh , Lava , OPPO , ) 1 Pen Drive ਗ੍ਰਿਫਤਾਰ ਦੋਸ਼ੀ : ਤਰਲੋਚਨ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬੰਬੀਹਾ ਭਾਈ , ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਰੇਸ਼ਮ ਸਿੰਘ ਵਾਸੀ ਬਰਗਾੜੀ ਸੁਖਵੰਤ ਸਿੰਘ ਉਰਫ ਫੌਜੀ ਪੁੱਤਰ ਆਤਮਾ ਸਿੰਘ ਵਾਸੀ ਚੀਦਾਂ ਨਾਮਜ਼ਦ ਦੋਸ਼ੀ 1 . ਜਗਮੀਤ ਸਿੰਘ ਉਰਫ ਜਗਮੀਤਾ ਪੁੱਤਰ ਜਗਸੀਰ ਸਿੰਘ ਵਾਸੀ ਚੁੰਨੀਆਂ ਥਾਣਾ ਸਾਦਿਕ ਜਿਲਾ ਫਰੀਦਕੋਟ ਜਗਮੀਤ ਸਿੰਘ ਉਰਫ ਜਗਮੀਤਾ ਦੇ ਖਿਲਾਫ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ ਹਨ, (2). ਮੁਕੱਦਮਾ ਨੰਬਰ 75 ਮਿਤੀ 23.10.2018 ਅ T 451/323/506/34 ਭ.ਦ ਥਾਣਾ ਸਾਦਿਕ ਮੁਕੱਦਮਾ ਨੰਬਰ 77 ਮਿਤੀ 27.10.2018 ਅੱਧ 307 / 324 / 323 / 148 / 14942 / 37 ਬੀ ਭ : ਦ ਥਾਣਾ ਸਾਦਿਕ ਮੁਕੱਦਮਾ ਨੰਬਰ 72 ਮਿਤੀ 12,09,2019 ਅਪ 174 ਏ 8.ਦ ਥਾਣਾ ਸਾਦਿਕ 3 . 2 . 3 . 4 . 1 . 2 . 3 .