ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਕੈਰੀ ਜੌਹਨਸਨ ਨੇ ਸ਼ੁੱਕਰਵਾਰ 19 ਮਈ ਨੂੰ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਕਿ ਉਹ ਤੀਜੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਕੈਰੀ ਜਾਨਸਨ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਤੀਜੀ ਪਤਨੀ ਹੈ।
ਇਸ ਤੋਂ ਪਹਿਲਾਂ ਬੋਰਿਸ ਜਾਨਸਨ ਦੀਆਂ ਦੋ ਪਤਨੀਆਂ ਤੋਂ ਪੰਜ ਬੱਚੇ ਹਨ। ਯਾਨੀ ਇਸ ਤਰ੍ਹਾਂ ਬੋਰਿਸ ਜਾਨਸਨ 8ਵੀਂ ਵਾਰ ਪਿਤਾ ਬਣਨ ਜਾ ਰਹੇ ਹਨ। ਬੋਰਿਸ ਜਾਨਸਨ ਦੀ ਤੀਜੀ ਪਤਨੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਉਹ ਆਪਣੇ ਦੋ ਬੱਚਿਆਂ ਨਾਲ ਖੁੱਲ੍ਹੇ ਮੈਦਾਨ ‘ਚ ਸੈਰ ਕਰਦੀ ਨਜ਼ਰ ਆ ਰਹੀ ਹੈ।

ਕੈਰੀ ਜਾਨਸਨ ਨੇ ਇਕ ਇੰਸਟਾਗ੍ਰਾਮ ਪੋਸਟ ‘ਤੇ ਲਿਖਿਆ ਕਿ ਨਵੇਂ ਮੈਂਬਰ ਦੇ ਆਉਣ ਵਿਚ ਸਿਰਫ ਕੁਝ ਹਫਤੇ ਬਾਕੀ ਹਨ। ਮੈਂ ਪਿਛਲੇ 8 ਮਹੀਨਿਆਂ ਤੋਂ ਬਹੁਤ ਥੱਕੀ ਹੋਈ ਮਹਿਸੂਸ ਕਰ ਰਹੀ ਹਾਂ। ਮੈਨੂੰ ਆਉਣ ਵਾਲੇ ਨੂੰ ਮਿਲਣ ਦੀ ਉਡੀਕ ਹੈ।
ਵਿਲਫ ਦੁਬਾਰਾ ਵੱਡਾ ਭਰਾ ਬਣਨ ਲਈ ਬਹੁਤ ਉਤਸ਼ਾਹਿਤ ਹੈ ਅਤੇ ਹਰ ਸਮੇਂ ਇਸ ਬਾਰੇ ਗੱਲ ਕਰਦਾ ਹੈ। ਮਕਰੀ ਜਾਨਸਨ 35 ਸਾਲ ਦੀ ਹੈ। ਉਹ ਇੱਕ ਬ੍ਰਿਟਿਸ਼ ਮੀਡੀਆ ਸਲਾਹਕਾਰ ਹੈ ਅਤੇ ਕੰਜ਼ਰਵੇਟਿਵ ਪਾਰਟੀ ਲਈ ਇੱਕ ਮੀਡੀਆ ਅਧਿਕਾਰੀ ਵਜੋਂ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ‘ਮੇਰੀ ਜਾਨ ਨੂੰ ਖ਼ਤਰਾ, ਬਚਾ ਲਓ’, ਕਦੇ US ‘ਤੇ ਚਿੱਕੜ ਉਛਾਲਣ ਵਾਲੇ ਇਮਰਾਨ ਹੁਣ ਪਾ ਰਹੇ ਤਰਲੇ
ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਲ 2021 ਵਿੱਚ ਕੈਰੀ ਜਾਨਸਨ ਨਾਲ ਵਿਆਹ ਕੀਤਾ ਸੀ। ਹਾਲਾਂਕਿ ਦੋਵਾਂ ਦੇ ਵਿਆਹ ਤੋਂ ਪਹਿਲਾਂ ਇੱਕ ਬੱਚਾ ਵੀ ਸੀ। ਇਨ੍ਹਾਂ ਵਿੱਚ ਤਿੰਨ ਸਾਲ ਦਾ ਬੇਟਾ ਵਿਲਫ ਅਤੇ ਦੋ ਸਾਲ ਦੀ ਧੀ ਰੋਮੀ ਸਨ। ਵਿਲਫ ਦਾ ਜਨਮ ਅਪ੍ਰੈਲ 2020 ਵਿੱਚ ਹੋਇਆ ਸੀ, ਰੋਮੀ ਦਾ ਜਨਮ ਦਸੰਬਰ 2021 ਵਿੱਚ ਹੋਇਆ ਸੀ। ਬੋਰਿਸ ਜਾਨਸਨ ਦਾ ਇਹ 8ਵਾਂ ਬੱਚਾ ਹੈ, ਕਿਉਂਕਿ ਉਨ੍ਹਾਂ ਦੂਜੀ ਪਤਨੀ ਮਰੀਨਾ ਵ੍ਹੀਲਰ ਤੋਂ 4 ਬੱਚੇ ਹਨ।
ਰਿਪੋਰਟ ਮੁਤਾਬਕ ਉਨ੍ਹਾਂ ਦਾ ਕਲਾ ਸਲਾਹਕਾਰ ਹੈਲਨ ਮੈਕਿੰਟਾਇਰ ਨਾਲ ਸਬੰਧ ਰਿਹਾ ਹੈ, ਜਿਸ ਤੋਂ ਉਨ੍ਹਾਂ ਦਾ ਇੱਕ ਬੱਚਾ ਹੈ। ਬੋਰਿਸ ਜੌਨਸਨ ਦੀ ਪਹਿਲੀ ਪਤਨੀ ਐਲੇਗਰਾ ਮੋਸਟੀਨ ਤੋਂ ਕੋਈ ਔਲਾਦ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”























