ਓਡੀਸ਼ਾ ਦੀ ਇਕ ਮਹਿਲਾ ਇੰਨੀ ਲਾਚਾਰ ਹੋ ਗਈ ਕਿ ਉਸ ਨੂੰ ਆਪਣੇ ਪਤੀ ਨੂੰ ਇਕੱਲੇ ਹੀ ਦਫਨਾਉਣਾ ਪਿਆ। ਮਾਮਲਾ ਕਿਉਂਝਰ ਜ਼ਿਲ੍ਹੇ ਦੇ ਬਦਨਈ ਪਿੰਡ ਦਾ ਹੈ, ਜਿਥੇ ਇਕ ਆਦਿਵਾਸੀ ਮਹਿਲਾ ਦੇ ਪਤੀ ਦਾ ਬੀਮਾਰੀ ਦੀ ਵਜ੍ਹਾ ਨਾਲ ਦੇਹਾਂਤ ਹੋ ਗਿਆ ਸੀ। ਉਸ ਨੇ ਪਿੰਡ ਵਾਲਿਆਂ ਤੋਂ ਪਤੀ ਦੇ ਸਸਕਾਰ ਲਈ ਮਦਦ ਮੰਗੀ ਪਰ ਕਿਸੇ ਨੇ ਮਦਦ ਨਹੀਂ ਕੀਤੀ।
ਮਹਿਲਾ ਕੋਲ ਅੰਤਿਮ ਸਸਕਾਰ ਲਈ ਪੈਸੇ ਨਹੀਂ ਸਨ ਉਸ ਨੇ ਕਿਸੇ ਤੋਂ 1500 ਰੁਪਏ ਉਧਾਰ ਲੈ ਕੇ ਪਤੀ ਦਾ ਅੰਤਿਮ ਸਸਕਾਰ ਕੀਤਾ। ਬਦਨਈ ਪਿੰਡ ਦੀ ਰਹਿਣ ਵਾਲੀ ਪਾਤੀ ਮੁੰਡਾ ਨਾਂ ਦੀ ਮਹਿਲਾ ਆਪਣੇ ਪਤੀ ਭਾਂਜਾ ਮੁੰਡਾ ਕੋਲ ਰਹਿੰਦੀ ਸੀ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਭਾਂਜਾ ਮੁੰਡਾ ਕਿਸੇ ਬੀਮਾਰੀ ਤੋਂ ਪੀੜਤ ਸੀ। ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰ ਪਾਤੀ ਉਸ ਨੂੰ ਚੰਪੂਆ ਹਸਪਤਾਲ ਲੈ ਗਈ ਪਰ ਹਾਲਤ ਵਿਚ ਸੁਧਾਰ ਨਹੀਂ ਹੋਇਆ। ਡਾਕਟਰ ਨੇ ਉਸ ਨੂੰ ਜ਼ਿਲ੍ਹਾ ਮੁੱਖ ਹਸਪਤਾਲ ਕਿਉਂਝਰ ਰੈਫਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : PM ਮੋਦੀ ਭਲਕੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕਰਨਗੇ 12ਵੀਂ ਕਿਸ਼ਤ, ਇੰਝ ਕਰੋ ਚੈੱਕ
ਪਾਤਿ ਨੇ ਦੱਸਿਆ ਕਿ ਉਸ ਕੋਲ ਭਾਂਜਾ ਨੂੰ ਪਿੰਡ ਵਾਪਸ ਲਿਆਉਣ ਲਈ ਪੈਸੇ ਨਹੀਂ ਸਨ। ਕਿਸੇ ਤੋਂ ਪੈਸੇ ਉਧਾਰ ਲੈ ਕੇ ਉਹ ਆਪਣੇ ਪਤੀ ਨੂੰ ਕਿਰਾਏ ਦੀ ਵੈਨ ਵਿੱਚ ਪਿੰਡ ਲੈ ਆਈ। ਉਸ ਨੇ ਆਪਣੇ ਪਤੀ ਦੀ ਲਾਸ਼ ਨੂੰ ਪਿੰਡ ਲਿਆਉਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਅੰਤਿਮ ਸਸਕਾਰ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਉਹ ਘੰਟਿਆਂ ਬੱਧੀ ਲੋਕਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਉਸ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਨਹੀਂ ਆਇਆ। ਲਾਚਾਰ ਪਾਤਿ ਆਪ ਹੀ ਭਾਂਜਾ ਦੀ ਲਾਸ਼ ਨੂੰ ਸ਼ਮਸ਼ਾਨਘਾਟ ਲੈ ਕੇ ਗਈ। ਉੱਥੇ ਉਸਨੇ ਇੱਕ ਟੋਆ ਪੁੱਟਿਆ ਅਤੇ ਆਪਣੇ ਪਤੀ ਨੂੰ ਦਫ਼ਨਾ ਦਿੱਤਾ।
ਓਡੀਸ਼ਾ ਸਰਕਾਰ ਨੇ 2018 ਵਿੱਚ ਹਰੀਸ਼ਚੰਦਰ ਸਹਾਇਤਾ ਯੋਜਨਾ ਸ਼ੁਰੂ ਕੀਤੀ ਸੀ ਤਾਂ ਜੋ ਗਰੀਬਾਂ ਦੀ ਮਦਦ ਕੀਤੀ ਜਾ ਸਕੇ ਜੋ ਸਸਕਾਰ ਨਹੀਂ ਕਰ ਸਕਦੇ। ਇਸ ਸਕੀਮ ਤਹਿਤ ਮ੍ਰਿਤਕ ਦੇ ਪਰਿਵਾਰ ਨੂੰ 2,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪਰ ਕਈ ਵਾਰ ਜਾਗਰੂਕਤਾ ਦੀ ਘਾਟ ਕਾਰਨ ਲੋਕ ਇਸ ਦਾ ਲਾਭ ਨਹੀਂ ਲੈ ਪਾਉਂਦੇ। ਅਨਪੜ੍ਹ ਗਰੀਬੀ ਕਾਰਨ ਲੋਕ ਅਜਿਹੀ ਮਦਦ ਲੈਣ ਤੋਂ ਅਸਮਰੱਥ ਹਨ। ਰਾਜ ਦੇ ਦੂਰ-ਦੁਰਾਡੇ ਦੇ ਬਹੁਤ ਸਾਰੇ ਲੋਕ ਫਾਰਮ ਭਰਨ ਜਾਂ ਆਨਲਾਈਨ ਅਰਜ਼ੀ ਭਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ। ਇਸ ਲਈ ਉਹ ਕਿਸੇ ਤੋਂ ਉਧਾਰ ਲੈਣ ਦੀ ਚੋਣ ਕਰਦੇ ਹਨ।