ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿਚ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਕੇਜਰੀਵਾਲ ਦੇ ਘਰ ਦੇ ਬਾਹਰ ਡ੍ਰੋਨ ਉਡਦਾ ਦਿਖਿਆ ਹੈ ਜਦੋਂ ਕਿ ਉਹ ਨੋ ਫਲਾਈ ਜ਼ੋਨ ਹੈ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਡ੍ਰੋਨ ਉਡਾਉਣ ਵਾਲੇ ਸ਼ਖਸ ਦੀ ਤਲਾਸ਼ ਵਿਚ ਜੁੱਟ ਗਏ ਹਨ।
ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿਚ ਚੂਕ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਮਾਰਚ ਵਿਚ ਉਨ੍ਹਾਂ ਦੇ ਘਰ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਉਦੋਂ ਤਤਕਾਲੀ ਡਿਪਟੀ ਸੀਐੱਮ ਸਿਸੋਦੀਆ ਨੇ ਟਵੀਟ ਕਰਕੇ ਦੱਸਿਆ ਸੀ ਕਿ ਕੁਝ ਅਸਮਾਜਿਕ ਤੱਤਾਂ ਨੇ ਸੀਐੱਮ ਕੇਜਰੀਵਾਲ ਦੇ ਘਰ ‘ਤੇ ਹਮਲਾ ਕਰਕੇ ਸੀਸੀਟੀਵੀ ਕੈਮਰੇ ਤੇ ਸਕਿਓਰਿਟੀ ਬੈਰੀਅਰ ਤੋੜ ਦਿੱਤੇ। ਇਸ ਤੋਂ ਇਲਾਵਾ ਗੇਟ ‘ਤੇ ਲੱਗੇ ਬੂਮ ਬਰੀਅਰ ਵੀ ਤੋੜ ਦਿੱਤੇ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਉਦੋਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ : ਰਹਾਣੇ ਦੀ 15 ਮਹੀਨਿਆਂ ਬਾਅਦ ਟੈਸਟ ਟੀਮ ‘ਚ ਹੋਵੇਗੀ ਵਾਪਸੀ, WTC ਫਾਈਨਲ ‘ਚ ਆਸਟ੍ਰੇਲੀਆ ਖਿਲਾਫ ਖੇਡਣਗੇ
ਦਿੱਲੀ ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਭਾਜਪਾ ਯੁਵਾ ਮੋਰਚਾ ਦੇ ਲਗਭਗ 150-200 ਵਰਕਰਾਂ ਨੇ ਸੀਐੱਮ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਇਹ ਪ੍ਰਦਰਸ਼ਨ ਕੇਜਰੀਵਾਲ ਦੇ ਦ ਕਸ਼ਮੀਰ ਫਾਈਲਸ ਫਿਲਮ ਨੂੰ ਲੈ ਕੇ ਵਿਧਾਨ ਸਭਾ ਵਿਚ ਦਿੱਤੇ ਬਿਆਨ ਖਿਲਾਫ ਰੱਖਿਆ ਗਿਆ ਸੀ। ਕੁਝ ਘੰਟੇ ਬਾਅਦ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਸੀਐੱਮ ਰਿਹਾਇਸ਼ ਦੇ ਬਾਹਰ ਤੱਕ ਪਹੁੰਚ ਗਏ ਸਨ। ਉਨ੍ਹਾਂ ਨੇ ਦਰਵਾਜ਼ੇ ‘ਤੇ ਪੇਂਟ ਸੁੱਟਿਆ ਤੇ ਇਥੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ ਸੀ। ਪੁਲਿਸ ਨੇ ਉਦੋਂ 70 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: