ਹਿਮਾਚਲ ਪ੍ਰਦੇਸ਼ ਵਿਚ ਮਨਾਲੀ ਕੋਲ ਸੋਲੰਗ ਵੈਲੀ ਵਿਚ ਪੁਲ ਟੁੱਟਣ ਨਾਲ ਚਾਰ ਲੋਕ ਪਾਣੀ ਵਿਚ ਰੁੜ੍ਹ ਗਏ। ਪਾਣੀ ਵਿਚ ਰੁੜ੍ਹਨ ਵਾਲਿਆਂ ਵਿਚ ਇਕ ਔਰਤ ਸਣੇ ਤਿੰਨ ਬੱਚੇ ਸ਼ਾਮਲ ਹਨ। ਲੋਕਾਂ ਨੇ ਜਦੋਂ ਦੇਖਿਆ ਤਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪ੍ਰਸ਼ਾਸਨ ਨਾਲ ਪਿੰਡ ਵਾਲੇ ਵੀ ਮਹਿਲਾ ਤੇ ਬੱਚਿਆਂ ਦੀ ਤਲਾਸ਼ ਕਰ ਰਹੇ ਹਨ।
ਕੁੱਲੂ ਵਿਚ ਸੋਮਵਾਰ ਸਵੇਰ ਤੋਂ ਹੋ ਰਹੇ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਨਦੀ ਨਾਲਿਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ। ਕੁਲੂ ਦੀ ਸੈਰ ਸਪਾਟਾ ਨਗਰੀ ਮਨਾਲੀ ਦੇ ਸੋਲੰਗਨਾਲਾ ਵਿਚ ਅਸਥਾਈ ਪੁਲ ਵਹਿ ਗਿਆ ਹੈ। ਇਸ ਦੌਰਾਨ ਪੁਲ ਪਾਰ ਕਰ ਰਹੀ ਇਕ ਮਹਿਲਾ ਤੇ ਤਿੰਨ ਬੱਚੇ ਪਾਣੀ ਵਿਚ ਰੁੜ੍ਹ ਗਏ। ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਵਹਾਅ ਕਾਰਨ ਉਹ ਦੇਖਦਿਆਂ ਹੀ ਦੇਖਦਿਆਂ ਪਾਣੀ ਵਿਚ ਰੁੜ੍ਹ ਗਏ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਸਥਾਨਕ ਲੋਕਾਂ ਨੇ ਇਸ ਘਟਨਾ ਬਾਰੇ ਮਨਾਲੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਪ੍ਰਸ਼ਾਸਨ ਦੀ ਟੀਮ ਰਵਾਨਾ ਹੋ ਗਈ ਹੈ। ਇਸ ਤੋਂ ਇਲਾਵਾ ਪਿੰਡ ਵਾਲੇ ਵੀ ਆਪਣੇ ਪੱਧਰ ‘ਤੇ ਨਦੀ ਕਿਨਾਰੇ ਪਾਣੀ ਵਿਚ ਵਹੇ ਮਹਿਲਾ ਤੇ ਬੱਚਿਆਂ ਦੀ ਭਾਲ ਕਰ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਰ ਵਾਰ ਇਸੇ ਮੌਸਮ ਵਿਚ ਨਾਲੇ ‘ਤੇ ਬਣਿਆ ਅਸਥਾਈ ਪੁਲ ਵਹਿ ਗਿਆ ਸੀ।